ਨੂਰਮਹਿਲ 19 ਜੂਨ ( ਨਰਿੰਦਰ ਭੰਡਾਲ ) ਦਰਬਾਰ ਬਾਬਾ ਚੁੱਪ ਸ਼ਾਹ ਜੀ ਦੀ ਮਜਾਰ ਤੇ ਸਾਲਾਨਾ ਜੋੜ ਮੇਲਾ 22 ਅਤੇ 23 ਜੂਨ ਦਿਨ ਵੀਰਵਾਰ, ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ
ਦਿੰਦਿਆਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਇਟੀ ਰਜਿ.ਦੇ ਬਲਾਕ ਪ੍ਰਧਾਨ ਰਾਜੂ ਭੰਡਾਲ ਅਤੇ ਬਿੱਟੂ ਰਾਮਾ ਖੇਲਾ ਨੇ ਦੱਸਿਆ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਜੂਨ 2023 ਦਿਨ ਵੀਰਵਾਰ ਨੂੰ ਝੰਡੇ ਅਤੇ ਚਾਦਰ ਦੀ ਰਸਮ ਸਵੇਰੇ 10,30 ਵਜੇ ਅਤੇ ਕਵਾਲੀਆਂ 11’30 ਵਜੇ ਜਿਸ ਵਿੱਚ ਕਵਾਲ ਸਲਾਮਤ ਅਲੀ ਮਲੇਰਕੋਟਲੇ ਵਾਲੇ ਅਤੇ ਸੂਫੀ ਗਾਇਕ ਯਮਨਾ ਰਸੀਲਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ,ਚਿਰਾਗ ਰੋਸ਼ਨ ਸ਼ਾਮ 5 ਵਜੇ ਮਿਤੀ 23 ਜੂਨ 2023 ਦਿਨ ਸੁੱਕਰਵਾਰ ਨੂੰ ਸਟੇਜ ਦੀ ਸੁਰੂਆਤ ਸਵੇਰੇ 10 ਵਜੇ ਹੋਵੇਗੀ ਜਿਸ ਵਿੱਚ ਨਾਮਵਰ ਕਲਾਕਾਰ ਪੀਰਾਂ ਦੀ ਮਹਿਫਲ ਸਜਾਉਣਗੇ , ਜਿਸ ਵਿੱਚ ਗਾਇਕ ਕੁਲਵਿੰਦਰ ਕਿੰਦਾਂ ,ਪਾਲੀ ਭਾਰ ਸਿੰਘ ਪੁਰੀ ,ਸਰਫੂ ਸਦੀਕ ਰਣਵੀਰ ਕੌਰ,ਹਰਮੇਸ਼ ਰਸੀਲਾ,ਜੋਤੀ ਸੱਭਰਵਾਲ,ਚੀਮਾਂ, ਨੂਰੀ,ਵਿਸ਼ਾਲ ਬਾਠ, ਪੰਜਾਬ ਦੇ ਪ੍ਰਸਿੱਧ ਗਾਇਕ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ, ਵੱਖ ਵੱਖ ਨਾਮਵਰ ਡੇਰੀਆਂ ਤੋਂ ਸੰਤ, ਮਹਾਂਪੁਰਖ, ਫੱਕਰ – ਫਕੀਰ ਉਚੇਚੇ ਤੌਰ ਤੇ ਪਹੁੰਚਣਗੇ । ਇਸ ਮੌਕੇ ਦੌਰਾਨ ਛਬੀਲ ਅਤੇ ਪੀਰਾਂ ਦੇ ਲੰਗਰ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੀਟਿੰਗ ਦੌਰਾਨ ਦਰਬਾਰ ਬਾਬਾ ਚੁੱਪ ਸ਼ਾਹ ਮੁੱਖ ਸੇਵਾਦਾਰ ਗੁਰਸ਼ਰਨ ਰਾਏ,ਲਖਵਿੰਦਰ ਪਾਲ, ਕਸ਼ਮੀਰੀ ਲਾਲ ਸਰਪੰਚ , ਹਰਬੰਸ ਲਾਲ, ਗੁਰਨਾਮ ਸਿੰਘ, ਕੁਲਵਿੰਦਰ ਸੰਘਾ, ਰਘਬੀਰ ਸਿੰਘ ਪ੍ਰਧਾਨ ਕੇਵਲ ਸਿੰਘ ਰੰਧਾਵਾ, ਐਨ ਆਰ ਆਈ ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸੰਘੇ ਜਗੀਰ (ਨੂਰਮਹਿਲ) ਜਿਲਾ ਜਲੰਧਰ