ਮੋਗਾ/ ਫ਼ਤਹਿਗੜ੍ਹ ਪੰਜਤੂਰ 11 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ) ਮਾਤਾ ਵੈਸ਼ਨੋ ਸ਼ਕਤੀ ਮੰਦਰ ਪਿੰਡ ਬਲ ਵਿਖੇ ਐਸ ਐਸ ਪੀ ਮੋਗਾ ਇਲਨਚੇਲੀਆਨ ਹੋਏ ਨਤਮਸਤਕ ਮਾਤਾ ਵੈਸ਼ਨੂੰ ਸ਼ਕਤੀ ਮੰਦਰ ਅਤੇ ਬੇਟੀ ਬਚਾਓ ਸੇਵਾ ਸੰਸਥਾ ਦੇ ਸੰਸਥਾਪਕ ਸਤਿਗੁਰੂ ਗੁਰੂਦੇਵ ਮਾਤਾ ਸਰਪ੍ਰੀਤ ਦੇਵਾ ਜੀ ਬੱਲ ਵਾਲਿਆਂ ਦੇ ਅਨਿਨ ਸੇਵਕ ਸ਼ਹਿਜ਼ਾਦਾ ਬਾਬਾ ਸੋਨੂ ਸ਼ਾਹ ਹਰੀਕੇ ਅਤੇ ਸਮੂਹ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਜੇ..ਇਲਨਚੇਲੀਆਨ ਐਸ ਪੀ ਮੋਗਾ ਨੂੰ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਚਿਨਪੁਰਨੀ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਪਵਿੱਤਰ ਚੂਨਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ ਐਸ ਪੀ ਇਲਨਚੇਲੀਆਨ ਨੇ ਮੰਦਰ ਬੱਲ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਸਰਪ੍ਰੀਤ ਦੇਵਾ ਜੀ ਅਤੇ ਬਾਬਾ ਸੋਨੂ ਸ਼ਾਹ ਜੀ ਵੱਲੋਂ ਧੀਆਂ ਮਾਰੋਂ ਨਾਂ ਸਾਨੂੰ ਦੇ ਦਿਊ ਦੇ ਨਾਅਰੇ ਹੇਠ ਚਲਾਈ ਜਾ ਰਹੀ ਧੀਆਂ ਬਚਾਉ ਸੇਵਾ ਸੰਸਥਾ ਰਾਹੀਂ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਬਾਬਾ ਸੋਨੂ ਸ਼ਾਹ ਨੇ ਐਸ ਐਸ ਪੀ ਮੋਗਾ ਸ੍ਰੀ ਇਲਨਚੇਲੀਆਨ ਦਾ ਸੁਆਗਤ ਕਰਦਿਆਂ ਧੰਨਵਾਦ ਕੀਤਾ ਅਤੇ ਲੋਕਾਂ ਦੀ ਸੁਰੱਖਿਆ ਦੀ ਮੰਗ ਕੀਤੀ। ਇਸ ਮੌਕੇ ਮੰਗਲ ਸਿੰਘ ਬਲ, ਨਿੱਕੂ ਸਿੰਘ, ਬੰਸੀ ਲਾਲ ਰਿਡਰ ਐਸ ਐਸ ਪੀ ਮੋਗਾ, ਪੀ ਐਸ ਉ ਗੁਰਦੇਵ ਸਿੰਘ,ਵਰਸੀਰਤ ਕੌਰ,ਰਣਜੋਧ ਸਿੰਘ ਆਦਿ ਤੋਂ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।
ਮਾਤਾ ਵੈਸ਼ਨੋ ਸ਼ਕਤੀ ਮੰਦਰ ਬਲ ਪਹੁੰਚਣ ਤੇ ਐਸ ਐਸ ਪੀ ਮੋਗਾ ਨੂੰ ਪ੍ਰਬੰਧਕਾਂ ਕੀਤਾ ਸਨਮਾਨਿਤ
ਮੰਦਰ ਕਮੇਟੀ ਵੱਲੋਂ ਧੀਆਂ ਬਚਾਉ ਸੰਸਥਾ ਦੇ ਕੰਮ ਸ਼ਲਾਘਾਯੋਗ ਉਪਰਾਲਾ: ਐਸ ਐਸ ਪੀ ਮੋਗਾ
previous post