ਨਾਮੀ ਸ਼ਖ਼ਸੀਅਤਾਂ ਤੇ ਸਮੂਹ ਸੰਗਤਾਂ ਨੇ ਭੰਗਤਾ ਚ ਬੈਠ ਕੇ ਛਕਿਆ ਲੰਗਰ
ਜੀਰਾ/ ਫਿਰੋਜਪੁਰ 11 ਮਾਰਚ (ਗੁਰਪ੍ਰੀਤ ਸਿੰਘ ਸਿੱਧੂ)
ਉੱਗੇ ਸਮਾਜ ਸੇਵੀ ਸਵ ਸ੍ਰੀ ਯਸ਼ਪਾਲ ਨਰੂਲਾ ਜੀ ਦੀ ਸਲਾਨਾ ਬਰਸੀ ਸਮਾਗਮ ਸਮਾਜ ਸੇਵੀ ਸੱਤਪਾਲ ਨਰੂਲਾ ਸਾਬਕਾ ਪ੍ਰਧਾਨ ਰਾਈਸ ਮਿੱਲ ਐਸੋਸੀਏਸ਼ਨ ਜ਼ੀਰਾ ਅਤੇ ਡਾਇਰੈਕਟਰ ਰਾਖਾ ਪ੍ਰਭ ਅਖਬਾਰ ਦੇ ਚੇਅਰਮੈਨ ਸੁਮਿਤ ਨਰੂਲਾ ਸਯੁੰਕਤ ਸਕੱਤਰ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੀ ਦੇਖ ਰੇਖ ਹੇਠ ਨਰੂਲਾ ਕਮਿਸ਼ਨ ਏਜੰਟ ਦਾਣਾ ਮੰਡੀ ਜ਼ੀਰਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਪੀਪੀਸੀਸੀ ਫਿਰੋਜ਼ਪੁਰ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਸਹਿਕਾਰੀ ਸਭਾਵਾਂ ਪੰਜਾਬ ਨੇ ਸਵ ਯਸ਼ਪਾਲ ਨਰੂਲਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਨਰੂਲਾ ਪਰਿਵਾਰ ਬਹੁਤ ਵਧੀਆ ਵਿਚਾਰਾਂ ਦੇ ਧਾਰਨੀ ਹਨ ਅਤੇ ਸਵ ਯਸ਼ਪਾਲ ਨਰੂਲਾ ਜੀ ਜਿਥੇ ਸਮਾਜ ਸੇਵੀ ਸਨ ਉਥੇ ਸਮਾਜ ਸੁਧਾਰਕ ਅਤੇ ਬੁੱਧੀਜੀਵੀ ਸਨ। ਇਸ ਮੌਕੇ ਮਹਿੰਦਰਜੀਤ ਸਿੰਘ ਸਾਬਕਾ ਚੇਅਰਮੈਨ, ਕੁਲਬੀਰ ਸਿੰਘ ਟਿੰਮੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਸਪਾਲ ਸਿੰਘ ਪੰਨੂ ਵਾਇਸ ਚੇਅਰਮੈਨ ਕਿਸਾਨ ਮਜ਼ਦੂਰ ਕਾਂਗਰਸ ਸੈਲ ਪੰਜਾਬ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਰਾਜੇਸ਼ ਢੰਡ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ , ਅਕਾਲੀ ਆਗੂ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੁਰਿੰਦਰ ਗੁਪਤਾ, ਹਰਪਾਲ ਸਿੰਘ ਦਰਗਣ,ਅਮਰੀਕ ਸਿੰਘ ਅਹੂਜਾ ਡਾਇਰੈਕਟਰ ਰਾਖਾ ਪ੍ਰਭ,ਪਵਨ ਕੁਮਾਰ ਲੱਲੀ ਪ੍ਰਧਾਨ ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ, ਸੁਭਾਸ਼ ਸਾਬ ਬੜਾ ਵੀਰ ਜੈਨ ਸੰਜੀਵ ਗਿਨਾ ਨਰੂਲਾ, ਜਸਪਾਲ ਸਿੰਘ ਪੰਨੂ ਵਾਈ ਚੇਅਰਮੈਨ ਕਿਸਾਨ ਮਜ਼ਦੂਰ ਕਾਂਗਰਸ ਸੈਲ ਪੰਜਾਬ, ਪੱਪੂ ਧਵਨ ਮੱਲਾਂਵਾਲਾ, ਰਜਿੰਦਰ ਛਾਬੜਾ ਤਲਵੰਡੀ ਭਾਈ, ਸੁਭਾਸ਼ ਗੁਪਤਾ, ਜਤਿਨ ਸੇਠੀ ਲੁਧਿਆਣਾ, ਏਵੋਨ ਭੋਲਾ ਫਿਰੋਜਪੁਰ, ਹਰੀਸ਼ ਸੇਠੀ, ਕਪਲ ਰਿਸ਼ੀ ਸੇਠੀ, ਵਰਿੰਦਰ ਜੈਨ, ਸਤਪਾਲ ਨਰੂਲਾ ਪਾਰਸ ਰਾਈਸ ਮਿਲ, ਚਿੱਤਬੀਰ ਸਿੰਘ, ਅਜੀਤ ਚੋਧਰੀ, ਸੋਨੂ ਜੀ ਹਲਕਾ ਇੰਚਾਰਜ ਰਾਸ਼ਟਰੀ ਸਵੈਮ ਸੇਵਕ ਸੰਘ ਜ਼ੀਰਾ ਆਦਿ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਮੂਹ ਸੰਗਤਾਂ ਨੇ ਭੰਗਤਾ ਵਿੱਚ ਬੈਠ ਕੇ ਲੰਗਰ ਛਕਿਆ।