ਸਰਹੱਦ ’ਤੇ ਸਟਮ ਵਿਭਾਗ ਦੀ ਵੱਡੀ ਕਾਰਵਾਈ, ਬਾਰਡਰ ਤੋਂ ਭਾਰੀ ਮਾਤਰਾ ’ਚ ਨਸ਼ਾ ਬਰਾਮਦ
ਅੰਮ੍ਰਿਤਸਰ , 4 ਅਕਤੂਬਰ : ਕਸਟਮ ਵਿਭਾਗ ਨੇ ਅੰਤਰਰਾਸ਼ਟਰੀ ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਏ ਇਕ ਟਰੱਕ ’ਚ ਨਸ਼ਾ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਲਗਭਗ 3 ਕਰੋੜ ਰੁਪਏ ਦੀ ਹੈ। ਇਸ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਟਰੱਕ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਹੈ।
ਇਹ ਡਰੱਗਜ ਟਰੱਕ ਹੇਠਾਂ ਚੁੰਬਕ ਨਾਲ ਇਕ ਕਾਲੇ ਪੈਕਟ ‘ਚ ਚਿਪਕਾਈ ਹੋਈ ਸੀ। ਜਾਂਚ ਦੌਰਾਨ ਇਹ 400 ਗ੍ਰਾਮ ਪਾਈ ਗਈ। ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਬਲੂਚਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਅਬਦੁੱਲ ਹੈ।
ਇਸੇ ਸਾਲ ਕਸਟਮ ਵਿਭਾਗ ਨੇ ਕੌਮਾਂਤਰੀ ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਏ ਇਕ ਟਰੱਕ ’ਚ ਹੈਰੋਇਨ ਬਰਾਮਦ ਕੀਤੀ ਸੀ। ਇਹ ਹੈਰੋਇਨ ਮੁਲੱਠੀ ਦੀ ਖੇਪ ’ਚ ਭੇਜੀ ਗਈ ਸੀ। ਸਮੱਗਲਰਾਂ ਨੇ ਮੁਲੱਠੀ ਵਿਚਕਾਰ ਖੋਲ ਬਣਾ ਕੇ ਇਸ ’ਚ ਹੈਰੋਇਨ ਰੱਖੀ ਸੀ। ਇਸ ਮਾਮਲੇ ’ਚ ਪੁਲਿਸ ਨੇ ਅੰਮਿ੍ਰਤਸਰ ਦੇ ਮਾਲ ਰੋਡ ’ਤੇ ਰਹਿਣ ਵਾਲੇ ਇਕ ਵਪਾਰੀ ਨੂੰ ਗਿ੍ਰਫਤਾਰ ਕੀਤਾ ਸੀ।