Home » ਹੁਸ਼ਿਆਰਪੁਰ ਪੁਲਿਸ ਵੱਲੋਂ ਗੰਨਮੈਨ ਤੇ ਅਸਲਾ ਲਾਈਸੈਂਸ ਹਾਸਲ ਕਰਨ ਲਈ ਆਪਣੇ ਘਰ ਤੇ ਹੀ ਹਮਲਾ ਕਰਵਾਉਣ ਵਾਲੇ ਕਾਬੂ

ਹੁਸ਼ਿਆਰਪੁਰ ਪੁਲਿਸ ਵੱਲੋਂ ਗੰਨਮੈਨ ਤੇ ਅਸਲਾ ਲਾਈਸੈਂਸ ਹਾਸਲ ਕਰਨ ਲਈ ਆਪਣੇ ਘਰ ਤੇ ਹੀ ਹਮਲਾ ਕਰਵਾਉਣ ਵਾਲੇ ਕਾਬੂ

by Rakha Prabh
36 views

ਹੁਸ਼ਿਆਰਪੁਰ 16 ਸਤੰਬਰ ( ਤਰਸੇਮ ਦੀਵਾਨਾ ) ਸਵਪਨ ਸ਼ਰਮਾ ਆਈ ਪੀ ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਅਤੇ ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ,  ਪਰਮਿੰਦਰ ਸਿੰਘ ਮੰਡ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ,  ਤਲਵਿੰਦਰ ਕੁਮਾਰ ਪੀ ਪੀ ਐਸ ਉਪ ਪੁਲਿਸ ਕਪਤਾਨ ਦਿਹਾਤੀ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਹਲੂਵਾਹਰ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਦੀ ਖੇਤ ਵਿਚਲੀ ਕੋਠੀ ਵਿੱਚ ਫਾਇਰਿੰਗ, ਪੈਟਰੋਲ ਬੰਬ ਸੁਟੱਣ ਤੇ ਭੰਨ ਤੋੜ ਕਰਨ ਵਾਲੇ ਦੋਸ਼ੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਿਛਲੇ ਕਰੀਬ 4 ਮਹੀਨੇ ਤੋਂ ਬੁੱਲੋਵਾਲ ਦੇ ਪਿੰਡ ਕਾਹਲੂਵਹਾਰ ਵਿੱਚ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਹਲੂਵਾਹਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਦੀ ਖੇਤਾ ਵਿਚਲੀ ਕੋਠੀ ਵਿੱਚ ਵਾਰ-ਵਾਰ ਹਮਲਾ ਹੋ ਰਿਹਾ ਸੀ ਅਤੇ 9 ਸਤੰਬਰ ਨੂੰ  ਪਿੰਡ ਕਹਾਲੂਵਹਾਰ ਦੇ ਮੌਜੂਦਾ ਸਰਪੰਚ ਗੁਰਨਾਮ ਸਿੰਘ ਆਪਣੇ ਪਰਿਵਾਰ ਸਮੇਤ ਅਵਤਾਰ ਸਿੰਘ ਦੀ ਖੇਤ ਵਿੱਚਲੀ ਕੋਠੀ ਦੇ ਪਾਸ ਸਵੇਰੇ ਚਾਰ ਵਜੇ ਸੈਰ ਕਰ ਰਹੇ ਸਨ ਤਾਂ ਇਸੇ ਦੌਰਾਨ ਕਿਸੇ ਨਾ ਮਾਲੂਮ ਵਿਅਕਤੀ ਨੇ ਉਹਨਾਂ ਤੇ ਹਮਲਾ ਕਰਕੇ ਫਾਈਰਿੰਗ ਕੀਤੀ ਜਿਸਤੇ ਸਰਪੰਚ ਗੁਰਨਾਮ ਸਿੰਘ ਉਕਤ ਵੱਲੋਂ ਨਾ-ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਥਾਣਾ ਬੁੱਲੋਵਾਲ ਵਿਖੇ  ਦਰਜ਼  ਕਰਵਾਇਆ ਗਿਆ ਸੀ। ਇਸ ਉਪਰੰਤ ਕੁਝ ਸਮੇਂ ਬਾਅਦ  16/17 ਦੀ ਦਰਮਿਆਨੀ ਰਾਤ ਨੂੰ ਅਵਤਾਰ ਸਿੰਘ ਉਕਤ ਦੀ ਖੇਤਾ ਵਿਚਲੀ ਕੋਠੀ ਵਿੱਚ ਨਾ-ਮਾਲੂਮ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਜਿਸਤੇ ਨਾ-ਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਥਾਣਾ ਬੁਲੋਵਾਲ ਵਿਖੇ  ਦਰਜ਼ ਕੀਤਾ ਗਿਆ। ਇਸ ਉਪਰੰਤ 6/7 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਵਤਾਰ ਸਿੰਘ ਉਕਤ ਦੀ ਕੋਠੀ ਵਿੱਚ ਤੀਜੀ ਵਾਰ ਨਾ-ਮਾਲੂਮ ਵਿਅਕਤੀਆਂ ਨੇ ਅੰਦਰ ਵੜ ਕੇ ਕੋਠੀ ਦੀ ਭੰਨ ਤੋੜ ਕੀਤੀ ਗਈ ਜਿਸਤੇ ਨਾ-ਮਾਲੂਮ ਦੋਸ਼ੀਆਂ ਖਿਲਾਫ ਫਿਰ ਤੋ ਥਾਣਾ ਬੁੱਲੋਵਾਲ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਜੋ ਅਵਤਾਰ ਸਿੰਘ ਦੇ ਦਾਦਾ ਫੌਜ ਵਿੱਚ ਸ਼ਹੀਦ ਹੋਏ ਸਨ ਤੇ ਇਹਨਾਂ ਦੇ ਪਰਿਵਾਰ ਤੇ ਵਾਰ-ਵਾਰ ਹਮਲਾ ਹੋ ਰਿਹਾ ਸੀ ਜੋ ਕਿ ਇੱਕ ਧਾਰਮਿਕ ਪਰਿਵਾਰ ਹੈ ਜਿਸਤੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਅਵਤਾਰ ਸਿੰਘ ਉਕਤ ਦੀ ਮੰਗ ਅਨੁਸਾਰ ਉਹਨਾਂ ਦੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਤੇ  ਸਰਬਜੀਤ ਸਿੰਘ ਬਾਹੀਆਂ ਪੀ ਪੀ ਐਸ ਦੀ ਨਿਗਰਾਨੀ ਹੇਠ  ਪਰਮਿੰਦਰ ਸਿੰਘ ਮੰਡ ਪੀ ਪੀ ਐਸ ਉਪ ਪੁਲਿਸ ਕਪਤਾਨ ਤਫਤੀਸ਼ ਜਿਲਾ ਹੁਸ਼ਿਆਰਪੁਰ, ਸ੍ਰੀ ਤਲਵਿੰਦਰ ਕੁਮਾਰ ਪੀ ਪੀ ਐਸ ਉਪ ਪੁਲਿਸ ਕਪਤਾਨ ਦਿਹਾਤੀ ਜਿਲਾ ਹੁਸ਼ਿਆਰਪੁਰ, ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬੁੱਲੋਵਾਲ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ ਹੁਕਮ ਕੀਤਾ ਗਿਆ ਸੀ ਜਿਸਤੇ ਗਠਿਤ ਟੀਮਾਂ ਵੱਲੋਂ ਉਪਰੋਕਤ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਅਵਤਾਰ ਸਿੰਘ ਉਕਤ ਆਪਣਾ ਅਸਲਾ ਲਾਈਸੈਂਸ ਬਣਾਉਣਾ ਚਾਹੰਦਾ ਸੀ ਜਿਸਨੇ ਅਸਲਾ ਲਾਈਸੈਂਸ ਬਣਾਉਣ ਲਈ ਆਪਣੇ ਦੋਸਤ ਦਲਜੀਤ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਵਾਸੀ ਦਸ਼ਮੇਸ਼ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨਾਲ ਗੱਲ ਕੀਤੀ ਜਿਹਨਾਂ ਨੇ ਆਪਸ ਵਿੱਚ ਰਲ ਕੇ ਵਿਉਂਤ ਬਣਾਈ ਕਿ ਆਪਾਂ ਆਪਣੇ ਦੋਸਤਾਂ ਰਾਹੀਂ ਆਪਣੀ ਕੋਠੀ ਤੇ ਹਮਲਾ ਕਰਵਾ ਲੈਂਦੇ ਹਾਂ ਤੇ ਇਸ ਹਮਲੇ ਤੋਂ ਬਾਅਦ ਸਾਨੂੰ ਸੁਰੱਖਿਆ ਵੀ ਮਿਲ ਜਾਵੇਗੀ ਤੇ ਅਸਲਾ ਲਾਈਸੈਂਸ ਵੀ ਅਸਾਨੀ ਨਾਲ ਬਣ ਜਾਵੇਗਾ। ਪੁਲਿਸ  ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਉਪਰੋਕਤ ਗੱਲ ਸਾਹਮਣੇ ਆਉਣ ਤੋਂ ਬਾਅਦ ੳਪਰੋਕਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 8 ਦੋਸ਼ੀਆਂ ਨੂੰ 15/16 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਉਪਰੋਕਤ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ ਅਤੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ।

Related Articles

Leave a Comment