Home » ਨਸ਼ੇ ਦੇ ਸੁਦਾਗਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਸਬ ਇੰਸਪੈਕਟਰ ਜਗਜੀਤ ਸਿੰਘ

ਨਸ਼ੇ ਦੇ ਸੁਦਾਗਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਸਬ ਇੰਸਪੈਕਟਰ ਜਗਜੀਤ ਸਿੰਘ

ਥਾਣਾ ਮੇਹਟੀਆਣਾ ਦੀ ਪੁਲਿਸ ਨੇ ਤਿੰਨ ਔਰਤਾ ਨੂੰ 345 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਗ੍ਰਿਫਤਾਰ ।

by Rakha Prabh
50 views

ਹੁਸ਼ਿਆਰਪੁਰ 16 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ  ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆਂ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਸਬ ਇੰਸਪੈਕਟਰ  ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ  ਏ.ਐਸ.ਆਈ ਵਿਜੈ ਕੁਮਾਰ ਸਮੇਤ ਸਾਥੀ ਕਰਮਚਾਰੀਆ  ਨਾਲ ਸੱਕੀ ਪੁਰਸਾਂ ਦੀ ਤਲਾਸ,ਵਿੱਚ  ਚੋਅ ਬੱਡਲਾ ਵਿਖੇ  ਮੌਜੂਦ ਸੀ ਚੋਅ ਦੇ ਹਾਰਟਾ ਬੰਨ ਵਲੋਂ 3 ਔਰਤਾਂ ਪੈਦਲ ਆ ਰਹੀਆ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਨੂੰ ਮੁੜਨ ਲੱਗੀਆ ਤਾ ਏ ਐਸ ਆਈ ਵਿਜੈ ਕੁਮਾਰ ਨੇ ਸ਼ੱਕ ਦੀ ਬਿਨਾ ਤੇ ਮਹਿਲਾ ਕਮਰਚਾਰੀਆ ਦੀ ਮੱਦਦ ਨਾਲ ਉਹਨਾਂ ਨੂੰ ਕਾਬੂ ਕੀਤਾ। ਜਿਨ੍ਹਾ ਦੇ ਨਾਮ ਪਤਾ ਪੁਛਣ ਤੇ ਉਹਨਾਂ ਨੇ ਆਪਣਾ ਨਾਮ ਬਿਮਲਾ ਉਰਫ ਬਿੰਬੋ ਪਤਨੀ ਕਰਨੈਲ ਰਾਮ, ਦੂਜੀ ਗੁਰਮੀਤ ਕੌਰ ਉਰਫ ਮੀਤੋ ਪਤਨੀ ਨਰੰਜਣ ਦਾਸ ਵਾਸੀਆਨ ਹਾਰਟਾ ਥਾਣਾ ਮੇਹਟੀਆਣਾ,ਤੀਜੀ ਨੇ ਆਪਣਾ ਨਾਮ ਜਸਵੰਤ ਕੌਰ ਉਰਫ ਮੀਨਾ ਪਤਨੀ ਕਮਲਜੀਤ ਰਾਮ ਵਾਸੀ ਗੰਨਾ ਪਿੰਡ ਥਾਣਾ- ਫਿਲੋਰ ਜਿਲਾ ਜਲੰਧਰ ਹਾਲ ਵਾਸੀ ਵਾਸੀਆਨ ਹਾਰਟਾ ਥਾਣਾ ਮੇਹਟੀਆਣਾ ਦੱਸਿਆ । ਜਿਨਾਂ ਦੇ ਹੱਥ ਵਿੱਚ ਫੜੇ ਮੋਮੀ ਲਿਫਾਫਿਆਂ ਦੀ ਤਲਾਸੀ ਮਹਿਲਾ ਕਰਮਚਾਰੀ ਰਾਹੀਂ ਕਰਵਾਈ ਗਈ ਤੇ ਬਿਮਲਾ ਉਰਫ ਬਿੰਬੋ ਪਾਸੇ 115 ਗਰਾਮ ਨਸ਼ੀਲਾ ਪਦਾਰਥ,ਗੁਰਮੀਤ ਕੌਰ ਪਾਸੇ 106 ਗਰਾਮ ਨਸੀਲਾ ਪਦਾਰਥ ਅਤੇ ਜਸਵੰਤ ਕੌਰ ਪਾਸੇ 124 ਨਸੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਉਕਤਾ ਤੇ  ਥਾਣਾ ਮੇਹਟੀਆਣਾ ਵਿਖੇ  ਮੁੱਕਦਮਾ ਦਰਜ ਕੀਤਾ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ।

Related Articles

Leave a Comment