ਹੁਸਿ਼ਆਰਪੁਰ, 17 ਫਰਵਰੀ, ( ਤਰਸੇਮ ਦੀਵਾਨਾ ) ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਇਕ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੰਜਾਬ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਆਯੋਜਿਤ ਹੋਈ। ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਜਿਲ੍ਹਾ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ,ਚ ਜਨਰਲ ਸਕੱਤਰ ਕੁਲਵਰਨ ਸਿੰਘ ਨੇ ਇੱਕ ਪੈਨਸ਼ਰ ਸਾਥੀ ਮੱਘਰ ਸਿੰਘ ਸੋਹੀ ਜਿਲਾ ਜਨਰਲ ਸਕੱਤਰ ਸੰਗਰੂਰ ਅਤੇ ਹੋਰ ਵਿਛੜੇ ਪੈਨਸ਼ਨਰ ਸਾਥੀਆ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਉਪਰੰਤ ਜਥੇਬੰਦੀ ਦੇ ਪਿਛਲੀ ਮੀਟਿੰਗ ਵਿੱਚ ਲਏ ਫੈਸਲਿਆ ਦੇ ਕੰਮਾਂ ਦਾ ਰੀਵਿਊ ਕਰਨ ਦੇ ਸਬੰਧ ਵਿਚ ਵਿਸਥਾਰ ਸਹਿਤ ਚਾਨਣਾ ਪਾਇਆ। ਉਪਰੰਤ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਪਿਛਲੇ ਸਮੇਂ ਵਿੱਚ ਸਰਕਾਰ ਨਾਲ ਹੋਈਆਂ ਮੀਟਿੰਗਾਂ ਅਤੇ ਪਿਛਲੇ ਸਮੇੰ ਦੌਰਾਨ ਕੀਤੇ ਜਥੇਬੰਦਕ ਸੰਘਰਸ਼ਾਂ ਤੇ ਕੰਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਨੋਪਾ ਰਾਮ ਜਿਲਾ ਪ੍ਰਧਾਨ ਫਾਜਿਲਕਾ ਦੀ ਪ੍ਰਧਾਨਗੀ ਹੇਠ 3 ਸਬ-ਯੂਨਿਟਾਂ ਸਮੇਤ ਕਨਫੈਡਰੇਸ਼ਨ ਵਿੱਚ ਸ਼ਾਮਲ ਹੋਏ।
ਜਿੰਨਾਂ ਦਾ ਮੀਟਿੰਗ ਵਿੱਚ ਹਾਜਰ ਸਾਥੀਆਂ ਵਲੋੰ ਭਰਵਾਂ ਸੁਆਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਜਥੇਬੰਦੀ ਦੇ ਏਕੇ ਨੂੰ ਮਜਬੂਤ ਕਰਨ ਅਤੇ 14 ਮਾਰਚ 2023 ਨੂੰ ਕਨਫੈਡਰੇਸ਼ਨ ਦੀ ਹੋਣ ਵਾਲੀ ਚੋਣ ਸਰਬਸੰਮਤੀ ਨਾਲ ਕਰਨ ਤੇ ਜੋਰ ਦਿੱਤਾ। 19 ਫਰਵਰੀ 2023 ਦੀ ਚੰਡੀਗੜ, ਸੈਕਟਰ 39 ਦੀ ਦਾਨਾ ਮੰਡੀ ਦੀ ਵਿਖੇ “ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ” ਵਲੋੰ ਕਰਵਾਈ ਜਾ ਰਹੀ ਰੋਹ ਭਰਪੂਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
ਬੁਲਾਰਿਆਂ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆ ਮੰਗਾਂ ਤੇ ਨਿਰਨੇ ਨਾ ਲੈ ਕੇ ਇਨਸਾਫ ਨਾ ਦੇਣ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ। ਉਨਾਂ ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਅਨੂਸਾਰ 2.59 ਦਾ ਗੁਣਾਂਕ ਲਾਗੂ ਕਰਨ ਅਤੇ ਨੋਸ਼ਨਲ ਫਿਕਸੇਸ਼ਨ ਸੋਧ ਕੇ ਨੋਟੀਫਿਕੇਸ਼ਨ ਜਾਰੀ ਕਰਨ, 1-1-2016 ਤੋਂ 30-6-2021 ਤੱਕ ਦਾ ਬਕਾਇਆ ਯਕਮੁਸ਼ਤ ਜਾਰੀ ਕਰਨ, ਬੱਝਵਾਂ ਮੈਡੀਕਲ ਭੱਤਾ 2000 /- ਪ੍ਰਤੀ ਮਹਿਨਾ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਦੁਬਾਰਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲੀ ਬਹਾਲ ਕਰਨ ਅਤੇ ਹੋਰ ਲਟਕਦੀਆ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇੇਸ ਮੌਕੇ ਕਨਫੈਡਰੇਸ਼ਨ ਦੀ ਨਵੀੰ ਚੋਣ ਕਰਾਉਣ ਲਈ ਕਨਵੀਨਰ ਦਰਸ਼ਨ ਸਿੰਘ ਮੌੜ ਜਿਲਾ ਪ੍ਰਧਾਨ ਬਠਿੰਡਾ, ਕਮੇਟੀ ਮੈਂਬਰ ਸੁਰੇਸ਼ ਕੁਮਾਰ ਜਿਲਾ ਵਿੱਤ ਸਕੱਤਰ ਗੁਰਦਾਸਪੁਰ ਅਤੇ ਬਲਵੀਰ ਸਿੰਘ ਸੈਣੀ ਸੂਬਾ ਪ੍ਰੈਸ ਸਕੱਤਰ ਕਨਫੈਡਰੇਸ਼ਨ ਦਾ ਚੋਣ ਕਮੇਟੀ ਪੈਨਲ ਨਿਯੁਕਤ ਕੀਤਾ ਗਿਆ।
ੳਪਰੋਕਤ ਤੋਂ ਇਲਾਵਾ ਇਸ ਮੌਕੇ ਬਖਸ਼ੀਸ਼ ਸਿੰਘ ਬਰਨਾਲਾ, ਸ਼ਮਸ਼ੇਰ ਸਿੰਘ ਧਾਮੀ ਹੁਸ਼ਿਆਰਪੁਰ, ਡਾ: ਸੁਖਦੇਵ ਸਿੰਘ ਢਿਲੋਂ, ਸ਼ਿਵ ਕੁਮਾਰ ਤਲਵਾੜ, ਪਿਆਰਾ ਸਿੰਘ ਮਾਹਿਲਪੁਰ, ਹੁਸ਼ਿਆਰਪੁਰ, ਵੇਦ ਪ੍ਰਕਾਸ਼ ਰੋਪੜ, ਜਗਤਾਰ ਸਿੰਘ ਤਰਨਤਾਰਨ, ਸ਼ਾਮ ਲਾਲ ਗੁਪਤਾ ਅੰਬਾਲਾ, ਮਦਨ ਗੋਪਾਲ ਅਮ੍ਰਿਤਸਰ, ਜਵੰਦ ਸਿੰਘ ਗੁਰਦਾਸਪੁਰ, ਨਾਇਬ ਸਿੰਘ ਬਰਾੜ, ਟਹਿਲ ਸਿੰਘ ਬਰਨਾਲਾ, ਜਸਵੰਤ ਸਿੰਘ ਕਾਹਲੋਂ, ਸੁਖਦੇਵ ਸਿੰਘ ਪੰਨੂੰ,, ਗੁਰਦੀਪ ਸਿੰਘ ਵਾਲੀਆਂ ਪਟਿਆਲਾ, ਅਜੈਬ ਸਿੰਘ ਮਾਨਸਾ, ਪਿਆਰਾ ਸਿੰਘ ਜਲੰਧਰ, ਗਿਆਨ ਸਿੰਘ ਗੁਪਤਾ, ਸ਼ਵਿੰਦਰ ਸਿੰਘ ਕਦੀਆ, ਦਲਬੀਰ ਸਿੰਘ ਦਸੂਹਾ, ਕਿਕਰ ਸਿੰਘ ਜੀਰਾ, ਸੋਮ ਲਾਲ ਨਵਾਂ ਸ਼ਹਿਰ, ਜਗਦੀਸ਼ ਸਿੰਘ ਸਰਾਓ ਚੰਡੀਗੜ੍ਹ, ਬੀ.ਸੀ.ਪੁਰੀ ਲੁਧਿਆਨਾ, ਪ੍ਰੇਮ ਚੰਦ ਅਗਰਵਾਲ ਸੁਨਾਮ, ਹਰਦੇਵ ਸਿੰਘ ਮੁਕਤਸਰ, ਆਦਿ ਨੇ ਵੀ ਸੰਬੋਧਨ ਕੀਤਾ।