Home » ਪਿੰਡ ਭਿੱਟੇਵੱਡ ‘ਚ ਨਸ਼ਿਆਂ ਦੇ ਮੁੱਦੇ ‘ਤੇ ਕਿਸਾਨ ਜੱਥੇਬੰਦੀ ਉਗਰਾਹਾਂ ਨੇ ਕੀਤੀ ਮੀਟਿੰਗ

ਪਿੰਡ ਭਿੱਟੇਵੱਡ ‘ਚ ਨਸ਼ਿਆਂ ਦੇ ਮੁੱਦੇ ‘ਤੇ ਕਿਸਾਨ ਜੱਥੇਬੰਦੀ ਉਗਰਾਹਾਂ ਨੇ ਕੀਤੀ ਮੀਟਿੰਗ

by Rakha Prabh
27 views
ਅੰਮ੍ਰਿਤਸਰ(ਰਣਜੀਤ ਸਿੰਘ ਮਸੌਣ) ਪੰਜਾਬ ਵਿੱਚ ਵੱਧ ਰਹੇ ਚਿੱਟੇ ਦੇ ਨਸ਼ੇ ਦੇ ਮੁੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ਼ ਸੰਘਰਸ਼ ਆਰੰਭ ਕੀਤਾ ਹੋਇਆ ਹੈ, ਉੱਥੇ ਅੱਜ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭਿੱਟੇਵੱਡ ਵਿਖੇ ਵੀ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰਕੇ ਲੋਕਾਂ ਨੂੰ ਜਾਗਰਿਤ ਕਰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਝੂਠੀਆਂ ਸੌਹਾਂ ਖਾ ਕੇ ਸਰਕਾਰਾਂ ਬਣਾਉੰਦੀਆਂ ਹਨ, ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਨਸ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਿੱਟੇ ਵਜੋਂ ਨਸ਼ੇ ਅੱਜ ਘਰ-ਘਰ ਤੱਕ ਪਹੁੰਚ ਰਹੇ ਹਨ, ਅਤੇ ਨਿੱਤ ਦਿਨ ਮਾਵਾਂ ਦੇ ਨੌਜ਼ਵਾਨ ਪੁੱਤ ਮਰ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੇ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਘੇਰਾਬੰਦੀ ਕਰਨਗੇ ਤਾਂ ਕਿ ਸਰਕਾਰ ਦੀ ਨੀੰਦ ਖੁੱਲ੍ਹ ਸਕੇ । ਇਸ ਮੌਕੇ ‘ ਤੇ ਹਰਚਰਨ ਸਿੰਘ ਮਦੀਪੁਰ ਜ਼ਿਲ੍ਹਾ ਆਗੂ, ਪ੍ਰਗਟ ਸਿੰਘ ਧਰਮਕੋਟ, ਸੁਖਚੈਨ ਸਿੰਘ ਕੜਿਆਲ, ਸਾਹਿਬ ਸਿੰਘ ਕੋਟਲਾ, ਕੁਲਦੀਪ ਸਿੰਘ ਨੰਗਲ, ਗੁਰਜੀਤ ਸਿੰਘ ਬਲੱਗਣ, ਮੁਖਤਾਰ ਸਿੰਘ ਛੀਨਾ, ਗੁਰਨਾਮ ਸਿੰਘ ਕੋਟਲਾ, ਨਰਿੰਦਰ ਸਿੰਘ ਔਲਖ ਭਿੱਟੇਵੱਡ, ਬਾਬਾ ਦਿਲਬਾਗ ਸਿੰਘ, ਸਤਨਾਮ ਸਿੰਘ ਭਿੱਟੇਵੱਡ, ਗੁਰਜੀਤ ਸਿੰਘ ਭਿੱਟੇਵੱਡ, ਰੇਸ਼ਮ ਸਿੰਘ ਭਿੱਟੇਵੱਡ, ਰਵੇਲ ਸਿੰਘ ਸੋਢੀ, ਸ਼ਮਸ਼ੇਰ ਸਿੰਘ ਸ਼ੇਰਾ ਭਿੱਟੇਵੱਡ, ਪਰਮਜੀਤ ਸਿੰਘ ਆਦਿ ਹਾਜ਼ਰ ਸਨ ।

Related Articles

Leave a Comment