Home » ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦਾ ਫੈਸਲਾ

ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦਾ ਫੈਸਲਾ

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਹੋਵੇਗਾ ਲੈਕਚਰ ਅਤੇ ਕਵੀ ਦਰਬਾਰ

by Rakha Prabh
39 views
ਦਲਜੀਤ ਕੌਰ
ਸ਼ਹੀਦ ਊਧਮ ਸਿੰਘ ਵਾਲਾ, 15 ਸਤੰਬਰ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 24 ਸਤੰਬਰ ਨੂੰ ਮਨਾਇਆ ਜਾਵੇਗਾ। ਸਵੇਰੇ 10 ਵਜੇ ਇਸ ਦਿਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਗੱਲ ਕਰਦੇ ਇੱਕ ਲੈਕਚਰ ਤੇ ਕਵੀ ਦਰਬਾਰ ਵੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਦਾ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕਰਵਾਇਆ ਜਾਵੇਗਾ।
ਮੰਚ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਵਿਸ਼ੇਸ਼ ਲੈਕਚਰ ਭਗਤ ਸਿੰਘ ਜੀ ਦੇ ਭਾਣਜੇ ਪੋ. ਜਗਮੋਹਣ ਸਿੰਘ ਜੀ ਦਾ ਹੋਵੇਗਾ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਇੱਕ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੇ ਉਸਾਰੂ ਸੋਚ ਵਾਲ਼ੇ ਕਵੀ ਆਪਣੀਆਂ ਲੋਕ ਪੱਖੀ ਰਚਨਾਵਾਂ ਸਾਂਝੀਆਂ ਕਰਣਗੇ। ਪ੍ਰਸਿੱਧ ਲੋਕ ਪੱਖੀ ਕਵਿੱਤਰੀ ਤੇ ਅਲੋਚਕ ਡਾ. ਅਰਵਿੰਦਰ ਕੌਰ ਕਾਕੜਾ, ਸੱਤਪਾਲ ਭੀਖੀ, ਸੁੱਖਵਿੰਦਰ ਪੱਪੀ, ਡਾ. ਸੰਤੋਖ ਸਿੰਘ ਸੁੱਖੀ, ਰਾਜਵਿੰਦਰ ਕੌਰ ਜਟਾਣਾਂ, ਰਣਜੀਤ ਧੂਰੀ, ਸੁਖਜੀਤ ਚੀਮਾ, ਸਮੇਤ ਹੋਰ ਕਵੀ ਵੀ ਇਸ ਕਵੀ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਹੋਰ ਕਈ ਪ੍ਰਸਿੱਧ ਕਵੀ ਤੇ ਕਵਿਤਰੀਆਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਮੰਚ ਦੇ ਸਕੱਤਰ ਅਨਿਲ ਕੁਮਾਰ ਨੇ ਦੱਸਿਆ ਕਿ ਊਧਮ ਸਿੰਘ ਭਗਤ ਸਿੰਘ ਨੂੰ ਆਪਣਾ ਦੋਸਤ ਦੱਸਦਾ ਸੀ।
ਮੰਚ ਵੱਲੋ ਮੀਟਿੰਗ ਕਰਕੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਹਿ ਕੀਤੀ ਗਈ ਮੀਟਿੰਗ ਵਿੱਚ ਪਵਨ ਕੁਮਾਰ, ਬਲਜੀਤ ਨਮੋਲ, ਪਦਮ ਸ਼ਰਮਾ, ਪ੍ਰੇਮ ਸਰੂਪ ਛਾਜਲੀ, ਸੁਖਜੀਤ ਸਿੰਘ ਚੀਮਾ, ਨਾਇਬ ਸਿੰਘ ਰਟੋਲਾ, ਰਣਬੀਰ ਸਿੰਘ, ਨਰੇਸ਼ ਕੁਮਾਰ ਗਗਨਦੀਪ ਛਾਜਲੀ, ਰਾਕੇਸ਼ ਕੁਮਾਰ, ਗੁਰਮੇਲ ਸਿੰਘ, ਹਰਦੇਵ ਸਿੰਘ, ਸੁਖਜਿੰਦਰ ਸਿੰਘ, ਮਿੱਠੂ ਸਿੰਘ, ਗੁਰਮੀਤ ਸਿੰਘ, ਦਾਤਾ ਸਿੰਘ ਨਮੋਲ ਸਮੇਤ ਹੋਰ ਕਈ ਆਗੂ ਮੌਜੂਦ ਸਨ। ਆਗੂਆਂ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਚ ਵੱਲੋ ਮੰਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਸਮਾਗਮ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਹਿੱਸਾ ਲੈਣ।

Related Articles

Leave a Comment