Home » ਆਈ.ਐਮ.ਏ. ਨੇ ਵਿਸ਼ਵ ਡਾਕਟਰ ਦਿਵਸ ਮੌਕੇ ਕੀਤਾ ‘ਰਨ ਫਾਰ ਹੈਲਥ’ ਦਾ ਆਯੋਜਨ

ਆਈ.ਐਮ.ਏ. ਨੇ ਵਿਸ਼ਵ ਡਾਕਟਰ ਦਿਵਸ ਮੌਕੇ ਕੀਤਾ ‘ਰਨ ਫਾਰ ਹੈਲਥ’ ਦਾ ਆਯੋਜਨ

by Rakha Prabh
54 views
ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਡਾਕਟਰਾਂ ਦੀ ਜੱਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਫਗਵਾੜਾ ਸ਼ਾਖਾ ਵਲੋਂ ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਸ਼ਾਖਾ ਪ੍ਰਧਾਨ ਡਾ. ਜਸਜੀਤ ਸਿੰਘ ਵਿਰਕ ਦੀ ਅਗਵਾਈ ਹੇਠ ‘ਰਨ ਫਾਰ ਹੈਲਥ’ ਦਾ ਆਯੋਜਨ ਕੀਤਾ ਗਿਆ। ਜਿਸ ਦਾ ਸ਼ੁੱਭ ਆਰੰਭ ਅੱਜ ਸਵੇਰੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਹੋਇਆ। ਇਸ ਦੌਰਾਨ ਸਵੇਰ ਸਮੇਂ ਸੈਰ ਕਰਨ ਵਾਲੇ ਬਜੁਰਗ ਤੇ ਨੌਜਵਾਨ ਸ਼ਹਿਰੀਆਂ ਨੂੰ ਸੰਬੋਧਨ ਕਰਦਿਆਂ ਡਾ. ਵਿਰਕ ਨੇ ਦੱਸਿਆ ਕਿ ਗੰਭੀਰ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਰੋਜਾਨਾ ਸੈਰ ਤੇ ਕਸਰਤ ਬਹੁਤ ਜਰੂਰੀ ਹੈ ਕਿਉਂਕਿ ਅੱਜਕਲ ਦੇ ਮਸ਼ੀਨੀ ਯੁੱਗ ‘ਚ ਇਨਸਾਨ ਦੀਆਂ ਸਰੀਰਿਕ ਕ੍ਰਿਆਵਾਂ ਬਹੁਤ ਘੱਟ ਗਈਆਂ ਹਨ ਜਿਸ ਕਰਕੇ ਛੋਟੀ ਉਮਰ ‘ਚ ਹੀ ਅਨੇਕਾਂ ਬਿਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਹਨ। ਇਸ ਦੌਰਾਨ ਆਈ.ਐਮ.ਏ. ਦੇ ਸਕੱਤਰ ਅਤੇ ਹਾਰਟ ਸਪੈਸ਼ਲਿਸਟ ਡਾ. ਰਾਜੀਵ ਅੱਗਰਵਾਲ ਨੇ ਦੱਸਿਆ ਕਿ ਰੋਜਾਨਾ ਅੱਧੇ ਘੰਟੇ ਦੀ ਕਸਰਤ ਅਤੇ ਸਵੇਰੇ ਤੇ ਸ਼ਾਮ ਦੀ ਸੈਰ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਐਸ.ਪੀ.ਐਸ. ਸੂਚ, ਫਗਵਾੜਾ ਸ਼ਾਖਾ ਦੇ ਸਹਿ ਸਕੱਤਰ ਡਾ. ਰਮੇਸ਼ ਅਰੋੜਾ, ਡਾ. ਤੁਸ਼ਾਰ ਅੱਗਰਵਾਲ ਤੋਂ ਇਲਾਵਾ ਡਾ. ਐਸ. ਰਾਜਨ, ਡਾ. ਜੀ.ਬੀ. ਸਿੰਘ, ਡਾ. ਮਨਤੇਜ ਸੂਚ, ਡਾ. ਵਰੁਣ, ਡਾ. ਵਜੇ ਸ਼ਰਮਾ, ਡਾ. ਅਨੂਪ. ਤੋਂ ਇਲਾਵਾ ਜੇਹਨਾਜ ਕੌਰ ਵਿਰਕਰ, ਵੀ.ਪੀ. ਸਿੰਘ ਅਰੋੜਾ ਮਲਕੀਅਤ ਸਿੰਘ ਰਘਬੋਤਰਾ ਆਦਿ ਹਾਜਰ ਸਨ।

Related Articles

Leave a Comment