Home » ਬਾਬਾ ਬਿੱਕਰ ਦਾਸ ਜੀ ਮੈਹਿਮੀ ਦੇ ਦਰਬਾਰ ਪਿੰਡ ਮੇਹਟਾਂ ‘ਚ ਸਲਾਨਾ ਜੋੜ ਮੇਲਾ 18 ਨੂੰ

ਬਾਬਾ ਬਿੱਕਰ ਦਾਸ ਜੀ ਮੈਹਿਮੀ ਦੇ ਦਰਬਾਰ ਪਿੰਡ ਮੇਹਟਾਂ ‘ਚ ਸਲਾਨਾ ਜੋੜ ਮੇਲਾ 18 ਨੂੰ

ਪੀਰ ਬਾਬਾ ਰੋਡ ਸ਼ਾਹ ਦੇ ਦਰਬਾਰ ਰਾਵਲਪਿੰਡੀ ਵਿਖੇ ਕਰਵਾਇਆ ਸਲਾਨਾ ਜੋੜ ਮੇਲਾ

by Rakha Prabh
6 views

ਫਗਵਾੜਾ 12 ਜੂਨ (ਸ਼ਿਵ ਕੋੜਾ) ਧੰਨ ਧੰਨ ਬਾਬਾ ਬਿੱਕਰ ਦਾਸ ਜੀ ਮੈਹਿਮੀ ਦੇ ਦਰਬਾਰ ਪਿੰਡ ਮੇਹਟਾਂ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਸ੍ਰੀ ਦੌਲਤ ਰਾਮ ਮੈਹਿਮੀ ਅਤੇ ਅਮਰਜੀਤ ਮੈਹਿਮੀ ਦੇ ਪਰਿਵਾਰ ਵਲੋਂ 18 ਜੂਨ ਦਿਨ ਐਤਵਾਰ ਨੂੰ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਪੰਚ ਸੁਰਿੰਦਰ ਪਾਲ ਅਤੇ ਪੰਚਾਇਤ ਮੈਂਬਰ ਹਰੀ ਕਿ੍ਰਸ਼ਨ ਨੇ ਦੱਸਿਆ ਕਿ ਦੁਪਿਹਰ 12 ਵਜੇ ਝੰਡੇ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਹੋਵੇਗੀ। ਜਿਸ ਤੋਂ ਬਾਅਦ ਧਾਰਮਿਕ ਸਟੇਜ ਸਜਾਈ ਜਾਵੇਗੀ। ਜਿਸ ਵਿੱਚ ਬਾਲੀਵੁਡ ਸਿੰਗਰ ਫਿਰੌਜ ਖਾਨ, ਪ੍ਰਸਿੱਧ ਗਾਇਕ ਜੀ ਖਾਨ ਤੋਂ ਇਲਾਵਾ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਧਾਰਮਿਕ ਗੀਤਾਂ ਰਾਹੀਂ ਭਰਪੂਰ ਹਾਜਰੀ ਲਗਵਾਉਣਗੇ। ਚਾਹ ਪਕੌੜੇ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਲਾਨਾ ਜੋੜ ਮੇਲੇ ‘ਚ ਅਮਰਜੀਤ ਮੈਹਿਮੀ ਇਟਲੀ ਅਤੇ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਹੈ ਜਿਹਨਾਂ ਨੇ ਇਸ ਦਰਬਾਰ ਤੋਂ ਪੁੱਤਰ ਦੀ ਦਾਤ ਮੰਗੀ ਸੀ ਅਤੇ ਬਾਬਾ ਬਿੱਕਰ ਦਾਸ ਜੀ ਦੀ ਮਿਹਰ ਸਦਕਾ ਉਹਨਾਂ ਦੀ ਮੁਰਾਦ ਪੂਰੀ ਹੋਈ ਹੈ। ਇਸ ਮੌਕੇ ਦਾਨਵੀਰ ਮੈਹਿਮੀ, ਸਾਹਿਲ ਗਿੱਲ, ਕਰਨ ਮੈਹਿਮੀ, ਰਵਿੰਦਰ ਮਾਹੀ, ਸੁੱਚਾ ਗਿੱਲ, ਪਾਲ ਰਾਮ ਛੋਕਰਾਂ, ਕਮਲੇਸ਼ ਕੁਮਾਰ, ਹਰਜਿੰਦਰ ਸਿੰਘ ਆਦਿ ਹਾਜਰ ਸਨ।

ਫਗਵਾੜਾ 12 ਜੂਨ (ਸ਼ਿਵ ਕੋੜਾ) ਪੀਰ ਬਾਬਾ ਰੋਡੇ ਸ਼ਾਹ ਜੀ ਪਿੰਡ ਰਾਵਲਪਿੰਡੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਸੇਵਾਦਾਰ ਸਾਂਈ ਬੱਗੇ ਸ਼ਾਹ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਤਿੰਨ ਰੋਜਾ ਸਮਾਗਮ ਦੇ ਪਹਿਲੇ ਦਿਨ ਸ਼ਾਮ ਨੂੰ ਮਹਿੰਦੀ ਰਸਮ ਉਪਰੰਤ ਦੂਸਰੇ ਦਿਨ ਝੰਡੇ, ਚਾਦਰ ਤੇ ਚਰਾਗ਼ ਦੀ ਰਸਮ ਉਪਰੰਤ ਸਾਂਈ ਬੱਗੇ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਤੀਸਰੇ ਤੇ ਆਖਰੀ ਦਿਨ ਮਹਿਫ਼ਿਲ-ਏ-ਕੱਵਾਲ ਅਤੇ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਾਂਈ ਬੱਗੇ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਪੀਰ ਬਾਬਾ ਰੋਡੇ ਸ਼ਾਹ ਜੀ ਨੇ ਆਪਣੀ ਸਾਰੀ ਜਿੰਦਗੀ ਪ੍ਰਮਾਤਮਾ ਦੀ ਬੰਦਗੀ ਕਰਨ ਵਿੱਚ ਵਤੀਤ ਕੀਤੀ। ਸਾਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਠੰਡੇ ਮਿੱਠੇ ਜਲ, ਚਾਹ ਪਕੌੜੇ, ਜਲੇਬੀਆਂ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਾਹਿਲ, ਪਵਨ ਕੁਮਾਰ, ਲਵਪ੍ਰੀਤ, ਬਲਜਿੰਦਰ, ਹਰਪ੍ਰੀਤ, ਨਵਦੀਪ, ਮਨਪ੍ਰੀਤ, ਨਿਰਮਲਜੀਤ, ਸੁਲਿੰਦਰ, ਲਾਡੀ, ਹੈੱਪੀ, ਗੋਪੀ, ਸ਼ਾਮ, ਤਾਰਾ, ਡਾ. ਸੁਖਵਿੰਦਰ, ਸਪਨ, ਵਿੱਕੀ ਕੈਨੇਡੀਅਨ, ਸ਼ਸ਼ੀ ਕੁਮਾਰ, ਗੁਰਪ੍ਰੀਤ, ਮੰਗੀ, ਬੀਬੀ ਬਚਨੀ, ਜਸਪਾਲ ਸਿੰਘ, ਸੋਮਨਾਥ, ਹਰਜੋਤ, ਸੁਖਵਿੰਦਰ ਲਾਲ, ਪਵਨ, ਹੇਮਾ ਅਤੇ ਮੰਨਾ ਆਦਿ ਹਾਜਰ ਸਨ।

ਦਰਬਾਰ ਬਾਬਾ ਪਰਤਾਪੇ ਸ਼ਾਹ ਪਿੰਡ ਭਬਿਆਣਾ ਵਿਖੇ ਸਲਾਨਾ ਜੋੜ ਮੇਲਾ 19 ਤੇ 20 ਜੂਨ ਨੂੰ
ਫਗਵਾੜਾ 12 ਜੂਨ (ਸ਼ਿਵ ਕੋੜਾ) ਦਰਬਾਰ ਸਾਂਈ ਬਾਬਾ ਪਰਤਾਪੇ ਸ਼ਾਹ ਜੀ ਪਿੰਡ ਭਬਿਆਣਾ ਤਹਿਸੀਲ ਫਗਵਾੜਾ ਵਿਖੇ ਦੋ ਰੋਜਾ ਸਲਾਨਾ ਜੋੜ ਮੇਲਾ 19 ਤੇ 20 ਜੂਨ ਨੂੰ ਸੇਵਾਦਾਰ ਸਾਂਈ ਨਾਣੇ ਸ਼ਾਹ ਕਾਦਰੀ ਹੁਸ਼ਿਆਰਪੁਰ ਵਾਲਿਆਂ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵਲੋਂ ਐਨ.ਆਰ.ਆਈ. ਵੀਰਾਂ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜੋੜ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਚਰਾਗ਼ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਨਿਭਾਈ ਜਾਵੇਗੀ। ਦੂਸਰੇ ਦਿਨ ਸਵੇਰੇ 10 ਵਜੇ ਝੰਡੇ ਅਤੇ ਚਾਦਰ ਦੀ ਰਸਮ ਮੁੱਖ ਸੇਵਾਦਾਰ ਨਾਣੇ ਸ਼ਾਹ ਕਾਦਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ। ਉਪਰੰਤ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ। ਜਿਸ ਵਿਚ ਗਾਇਕ ਦੀਪ ਘੇੜਾ, ਮਲਕੀਤ ਬਬੇਲੀ ਤੋਂ ਇਲਾਵਾ ਕਵਾਲ ਪਾਰਟੀ ਪੰਜਾਬੀ ਸੱਭਿਆਚਾਰ ਤੇ ਰੂਹਾਨੀਅਤ ਨਾਲ ਜੋੜਨਗੇ। ਮਾਸਟਰ ਲਾਡੀ ਘੇੜਾ ਨਕਾਲ ਪਾਰਟੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇਣਗੇ। ਸੇਵਾਦਾਰਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜੇ, ਜਲੇਬੀਆਂ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਟੇਜ ਦੀ ਸੇਵਾ ਕੁਲਦੀਪ ਜੱਸਲ ਵਲੋਂ ਨਿਭਾਈ ਜਾਵੇਗੀ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸਲਾਨਾ ਜੋੜ ਮੇਲੇ ਵਿਚ ਸ਼ਰਧਾ ਪੂਰਵਕ ਨਤਮਸਤਕ ਹੋ ਕੇ ਬਾਬਾ ਪਰਤਾਪੇ ਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਸੇਵਾਦਾਰ ਸਤਪਾਲ ਕੈਂਥ, ਲਸ਼ਕਰੀ ਕੈਂਥ, ਕਾਮਰੇਡ ਤਰਲੋਕ ਸਿੰਘ ਸਾਬਕਾ ਸਰਪੰਚ, ਬੂਟਾ ਘੇੜਾ, ਸਤਪਾਲ ਕੈਂਥ, ਸੋਢੀ ਰਾਮ ਕੈਂਥ, ਹੁਸਨ ਲਾਲ ਕੈਂਥ, ਅਮਰ ਕੈਂਥ, ਸਾਬੋ ਕੈਂਥ, ਰਾਕੇਸ਼ ਕੁਮਾਰ, ਨੰਦ ਸਿੰਘ, ਸੋਢੀ ਰਾਮ ਲੇਬਨਾਨ, ਪਵਨ ਕੁਮਾਰ, ਪਰਵੀਨ ਕੁਮਾਰ ਕੈਂਥ, ਚਮਨ ਲਾਲ, ਹਰਮਨ ਕੈਂਥ, ਅਨੂਪ ਕੈਂਥ, ਧੀਰਜ ਕੈਂਥ, ਸੇਵਾ ਸਿੰਘ ਜੱਸਲ, ਰਾਮ ਲੁਭਾਇਆ ਘੇੜਾ, ਸੋਨੂੰ ਪਲੰਬਰ, ਹਰੀ ਰਾਮ, ਰਾਮ ਲਾਲ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਕਰਮਜੀਤ ਸਿੰਘ, ਦੇਬੀ ਘੇੜਾ, ਲੱਕੀ ਘੇੜਾ, ਪਰਮਜੀਤ ਸਿੰਘ, ਲਸ਼ਕਰੀ ਕੈਂਥ ਆਦਿ ਹਾਜਰ ਸਨ।

Related Articles

Leave a Comment