Home » ਧਰਮਕ ਵਿਖੇ ਸਮਾਜ ਸੇਵੀ ਸੰਸਥਾ ਐਨ ਜੀ ਓਜ਼ ਵੱਲੋਂ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ

ਧਰਮਕ ਵਿਖੇ ਸਮਾਜ ਸੇਵੀ ਸੰਸਥਾ ਐਨ ਜੀ ਓਜ਼ ਵੱਲੋਂ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ

by Rakha Prabh
19 views

ਮੋਗਾ/ ਧਰਮਕੋਟ 15 ਜੂਨ (ਲਵਪ੍ਰੀਤ ਸਿੰਘ ਸਿੱਧੂ/ ਅਜੀਤ ਸਿੰਘ) ਨਾਮੀ ਸਮਾਜ ਸੇਵੀ ਸੰਸਥਾ ਐਂਜੀਓ ਧਰਮਕੋਟ ਵੱਲੋਂ ਪੀਰ ਬਾਬਾ ਅਬਦੁੱਲੇ ਸ਼ਾਹ ਜੀ ਦੇ ਪਵਿੱਤਰ ਦਰਗਾਹ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਨਜੀਓ ਕਮੇਟੀ ਵੱਲੋਂ ਸ਼ਹਿਰ ਦੇ ਸਹਿਯੋਗ ਵਾਸੀਆਂ ਦੇ ਸਹਿਯੋਗ ਨਾਲ ਜਰਨਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਹੈ। ਜਿਸ ਵਿਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਪੰਜਾਬ ਨੂੰ ਬਚਾਉਣ ਲਈ ਪ੍ਰਸ਼ਾਸਨ ਤੋਂ ਸਖ਼ਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਥਾ ਦੇ ਪ੍ਰਧਾਨ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Leave a Comment