Home » ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਕਰਨਦੀਪ ਸਿੰਘ ਨੂੰ ਪੰਜਾਬ ਇਕਾਈ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਕਰਨਦੀਪ ਸਿੰਘ ਨੂੰ ਪੰਜਾਬ ਇਕਾਈ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ

ਕਿਸਾਨਾਂ ਤੇ ਪੰਜਾਬੀਆ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਏ.ਕੇ.ਐਮ.ਯੂ ਯੂਥ ਵਿੰਗ ਅਹਿਮ ਰੋਲ ਨਿਭਾਏਗਾ-ਜੱਥੇਦਾਰ ਨਿਮਾਣਾ,ਮਖੂ

by Rakha Prabh
4 views

ਲੁਧਿਆਣਾ, 13 ਸਤੰਬਰ ( ਕਰਨੈਲ ਸਿੰਘ ਐੱਮ.ਏ )

ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ 32- ਸੈਕਟਰ, ਚੰਡੀਗੜ ਰੋਡ ਵਿਖੇ ਹੋਈ, ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਕਿਸਾਨਾਂ ਦੇ ਨੌਜਵਾਨਾ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਨੂੰ ਮਜ਼ਬੂਤ ਕਰਨ ਹਿੱਤ ਯੂਨੀਅਨ ਦੇ ਜੱਥੇਬੰਦਕ ਢਾਂਚੇ ਦੇ ਵਿਸਥਾਰ ਦੀ ਮੁਹਿੰਮ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਯੂਨੀਅਨ ਦੀ ਮਜ਼ਬੂਤੀ ਲਈ ਸ. ਕਰਨਦੀਪ ਸਿੰਘ ਕਕਾ ਨੂੰ ਯੂਥ ਵਿੰਗ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਜੱਥੇਦਾਰ ਨਿਮਾਣਾ ਤੇ ਮਖੂ ਨੇ ਨਵ ਨਿਯੁਕਤ ਯੂਥ ਵਿੰਗ ਪੰਜਾਬ ਇਕਾਈ ਦੇ ਪ੍ਰਧਾਨ ਕਰਨਦੀਪ ਸਿੰਘ ਕਕਾ ਨੂੰ ਯੂਨੀਅਨ ਦਾ ਸਿਰੋਪਾ ਭੇਂਟ ਕਰਕੇ ਸਨਮਾਨਿਤ ਅਤੇ ਉਹਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਪੂਰੀ ਇਕਜੁਟਤਾ ਤੇ ਲਗਣ ਨਾਲ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਦੇ ਕਾਰਜਾਂ ਵਿਚ ਜੁੱਟ ਜਾਣ ਤਾਂ ਕਿ ਸਮੁੱਚੇ ਪੰਜ਼ਾਬ ਅੰਦਰ ਕਿਸਾਨਾਂ ਤੇ ਪੰਜਾਬੀਆਂ ਨੂੰ ਉਹਨਾਂ ਦੇ ਹੱਕਾ ਪ੍ਰਤੀ ਜਾਗਰੂਕ ਕਰਨ ਦੀ ਆਰੰਭ ਕੀਤੀ ਗਈ ਮੁਹਿੰਮ ਕਾਮਯਾਬ ਹੋ ਸਕੇ। ਇਸ ਮੌਕੇ ਤੇ ਭਜਨ ਸਿੰਘ, ਕੁਲਵਿੰਦਰ ਸਿੰਘ, ਸੰਜੀਵ ਲੇਖੀ, ਕਰਨੈਲ ਸਿੰਘ, ਸੁਭਮ ਭਾਮਾ, ਪ੍ਰੀਤ ਸੈਣੀ,ਰੂਬਲ ਛਤਵਾਲ, ਸਾਗਰ ਭੰਡਾਰੀ, ਵਾਸੂ ਵਾਲੀਆਂ, ਸੰਜੀਵ ਚੌਧਰੀ, ਸਿਮਰ ਜੌਹਰ, ਗੁਰਦੀਪ ਸਿੰਘ ਸੋਢੀ, ਐਡਵੋਕੇਟ ਸੁਰਜੀਤ ਸਿੰਘ ਸੋਢੀ, ਕਮਲਦੀਪ ਸਿੰਘ, ਅਰਵਿੰਦਰ ਸਿੰਘ ਸੋਢੀ, ਮਲਕੀਤ ਪੂਰੀ,ਬਲਦੇਵ ਸਿੰਘ ਸੰਧੂ, ਗੁਰਚਰਨ ਸਿੰਘ ਭੁੱਲਰ, ਗਿਰਦੌਰ ਸਿੰਘ ਤੂਰ ਹਾਜ਼ਰ ਸਨ।

Related Articles

Leave a Comment