Home » ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਦਾ ਆਯੋਜਨ

ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਿਸ਼ਵ ਵਾਤਾਵਰਨ ਦਿਵਸ ਦਾ ਆਯੋਜਨ

by Rakha Prabh
73 views

 

ਜੀਰਾ 11 , ਜੂਨ, : ਵਾਤਾਵਰਨ ਨੂੰ ਬਚਾਉਣ ਲਈ, ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਇਸ ਮੌਕੇ ‘ਤੇ ਰੁੱਖ ਲਗਾਉਣ ਮੁਹਿੰਮ ਦਾ ਆਯੋਜਨ ਕੀਤਾ ਗਿਆ। ਵਿਸ਼ਵ ਵਾਤਾਵਰਣ ਦਿਵਸ’ ‘ਤੇ’ ਪਲਾਸਟਿਕ ਪ੍ਰਦੂਸ਼ਣ ਨੂੰ ਹਟਾਉਣ ‘ਦੇ ਮੌਕੇ’ ਤੇ 5 ਜੂਨ, 2023 ਨੂੰ, ਸੰਤ ਨਿਰੰਕਾਰੀ ਮਿਸ਼ਨ ਦੇ ਸੇਵਦਾਰ ਮੁਖੀ ਬ੍ਰਾਚ ਜੀਰਾ ਸ਼੍ਰੀ ਅਮਨਦੀਪ ਜੀ ਦੀ ਅਗਵਾਈ ਹੇਠ ਜੀਰਾ ਦੇ ਸਨੇਰ ਰੋਡ, ‘ਤੇ ਰੁੱਖ ਲਗਾਉਣ ਮੁਹਿੰਮ ਚਲਾਈ ਗਈ। ਇਸ ਮੋਕੇ ਸ਼੍ਰੀ ਅਮਨਦੀਪ ਜੀ ਨੇ ਸਾਰਿਆਂ ਨੂੰ ਪਲਾਸਟਿਕ ਅਤੇ ਪੋਲੀਥੀਨ ਨਾ ਵਰਤਣ ਦੀ ਸਲਾਹ ਦਿੱਤੀ। ਵਾਤਾਵਰਣ ਸ਼ੁੱਧ ਕਰਨ ਲਈ ਜਿੱਥੇ ਪੂਰੀ ਦੁਨੀਆਂ ਇਕੱਠੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਪਲੇਟਫਾਰਮ ‘ਤੇ ਕੰਮ ਕਰ ਰਹੀ ਹੈ, ਉਸ ਲੜੀ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ ਇਸ ਸੇਵਾ ਵਿੱਚ ਹਿੱਸਾ ਲਿਆ। ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਦੇ ਨਾਲ ਮਿਲਕੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਜੋ ਸ਼ਹਿਰ ਅਤੇ ਕੁਦਰਤ ਨੂੰ ਸਾਫ਼, ਸ਼ੁੱਧ ਅਤੇ ਸੁੰਦਰ ਬਣਾਇਆ ਜਾ ਸਕੇ। ਸ਼੍ਰੀ ਅਮਨਦੀਪ ਜੀ ਨੇ ਦੱਸਿਆ ਸੰਤ ਨਿਰੰਕਾਰੀ ਮਿਸ਼ਨ 5 ਜੂਨ ਨੂੰ ਭਾਰਤ ਦੇ 15 ਪਹਾੜੀ ਅਤੇ ਸੈਰ-ਸਪਾਟਾ ਸਥਾਨ, ਮੁੱਖ ਤੌਰ ‘ਤੇ ਉੱਤਰਾਖੰਡ ਤੋਂ ਮਸੂਰੀ, ਰਿਸ਼ੀਕੇਸ਼, ਲੈਂਸਡਾਊਨ, ਨੈਨੀਤਾਲ, ਨਿਰੰਕਾਰੀ ਮਿਸ਼ਨ ਦੁਆਰਾ; ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ ਸ਼ਹਿਰ, ਮਨਾਲੀ, ਧਰਮਸ਼ਾਲਾ; ਗੁਜਰਾਤ ਦਾ ਸਾਪੁਤਾਰਾ, ਮਹਾਬਲੇਸ਼ਵਰ, ਪੰਚਗਨੀ, ਖੰਡਾਲਾ, ਲੋਨਾਵਾਲਾ, ਮਹਾਰਾਸ਼ਟਰ ਦਾ ਪੰਚਲਾ ਆਦਿ ਸ਼ਾਮਿਲ ਹਨ।

Related Articles

Leave a Comment