ਡਾਕਟਰ ਰਾਜਿੰਦਰਪਾਲ ਕੌਰ ਕਾਰਜਕਾਰੀ ਸਿਵਲ ਸਰਜਨ ਨਿਯੁਕਤ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਵਲੋ ਸੇਵਾ ਮੁਕਤ ਹੋਣ ਤੋਂ ਬਾਅਦ ਸਹਾਇਕ ਸਿਵਲ ਸਰਜਨ ਡਾਕਟਰ ਰਾਜਿੰਦਰਪਾਲ ਕੌਰ ਨੇ ਬਤੌਰ ਕਾਰਜਕਰੀ ਸਿਵਲ ਸਰਜਨ ਦਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਡਾਕਟਰ ਰਾਜਿੰਦਰਪਾਲ ਕੌਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਮੈਡੀਕਲ ਪਖੋ ਵਧੀਆ ਸੇਵਾਵਾਂ ਮੁੱਹਈਆ ਕਰਵਾਈਆ ਜਾਣਗੀਆਂ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਿਧਾ ਸੰਪਰਕ ਕਰ ਸਕਦਾ ਹੈ