ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) 2 ਨਵੰਬਰ 1984 ਨੂੰ ਗੁੜਗਾਉਂ ਪਟੌਦੀ ਹਰਿਆਣਾ ਵਿਖੇ ਵਹਿਸੀਆਨਾ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਸਾੜ ਫ਼ੂਕ ਦਿੱਤਾ ਸੀ ਅਤੇ 47 ਸਿੱਖਾਂ ਦਾ ਬੁਰੀ ਤਰ੍ਹਾਂ ਜਖ਼ਮੀ ਕਰਕੇ ਮਾਰ ਦਿੱਤਾ ਸੀ ।
ਇਸ ਸਬੰਧੀ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਨੰਬਰ 10904 ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ 133 ਪਟੀਸ਼ਨਰਾਂ ਲਗਾਈਆਂ ਗਈਆ ਸਨ । ਜਿਸ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਖੇ ਜਸਟਿਸ ਵਿਨੋਦ ਕੁਮਾਰ ਭਾਰਦਵਾਜ ਇਕਹਿਰੀ ਬੈਂਚ ਮੂਹਰੇ ਸੁਣਵਾਈ ਹੋਈ। ਸਿੱਖ ਕਤਲੇਆਮ ਮਾਮਲੇ ‘ਚ ਮਾਣਯੋਗ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਅਤੇ ਡੀ.ਸੀ ਗੁੜਗਾਓਂ ਸਮੇਤ 9 ਧਿਰਾਂ ਨੂੰ ਪਿਛਲੀ ਤਰੀਕ ਤੇ ਕੀਤੇ ਸਨ ਨੋਟਿਸ ਜਾਰੀ ।
ਇਸ ਸੰਬੰਧੀ 2 ਸਰਕਾਰੀ ਧਿਰਾਂ ਨੇ ਨੋਟਿਸ ਦਾ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਅਤੇ ਜਸਟਿਸ ਨੇ ਅਗਲੀ ਪੇਸ਼ੀ 17 ਅਕਤੂਬਰ 2023 ਤੇ ਪਾ ਦਿੱਤੀ। ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਮਾਮਲਾ ਦੁਨੀਆਂ ਦੇ ਇਤਿਹਾਸ ‘ਚ ਇੱਕਤਤਫਾ ਕਤਲੇਆਮ ਹੈ ਜੋ ਕਿ ਗਿਣੀ ਮਿਥੀ ਯੋਜਨਾ ਰਾਹੀਂ ਕੀਤਾ ਗਿਆ ਸੀ। ਉਹ ਪੀੜਤਾਂ ਨੂੰ ਇਨਸਾਫ਼ ਤੇ ਨਿਆਂ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ। ਜਿੰਨਾ ਚਿਰ ਪੀੜਤਾ ਨੂੰ ਇਨਸਾਫ਼ ਨਹੀ ਮਿਲ ਜਾਂਦਾ ਕਿਉਂਕਿ ਅੱਜ ਵੀ ਪੀੜਤ ਪਰਿਵਾਰ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਨਵੰਬਰ 1984 ਦੇ ਦੁਖਾਂਤ ਨੇ ਸਭ ਕੁੱਝ ਮਲੀਆਮੇਟ ਕਰ ਕਿ ਰੱਖ ਦਿੱਤਾ ਸੀ।
ਇਸ ਮੌਕੇ ਪੀੜਤ ਗੁਰਜੀਤ ਸਿੰਘ ਪਟੌਦੀ, ਬਲਕਰਨ ਸਿੰਘ ਢਿੱਲੋ ਮੋਗਾ, ਗੁਰਦੀਪ ਸਿੰਘ ਕੁਰੂਕਸ਼ੇਤਰ, ਸਰੂਪ ਸਿੰਘ ਚੂਹੜਚੱਕ, ਸੁਰਜੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅੰਮ੍ਰਿਤਸਰ ਆਦਿ ਹਾਜ਼ਰ ਸਨ ।