*ਥਾਣਾ ਛੇਹਰਟਾ ਦੀ ਪੁਲਿਸ ਵੱਲੋਂ ਪਿੱਛਲੇ ਦਿਨੀ ਪਤੀ ਪਤਨੀ ਤੇ ਗੋਲੀ ਚਲਾਉਣ ਵਾਲੇ 02 ਕਾਬੂ।*
ਅੰਮ੍ਰਿਤਸਰ (ਗਰਮੀਤ ਸਿੰਘ ਪੱਟੀ )ਮੁਕਦਮਾ ਨੰਬਰ 114 ਮਿਤੀ 09-06-23 ਜੁਰਮ 307,34 IPC 25,27/54/59 Arms ACT ਥਾਣਾ ਛੇਹਰਟਾ ਅੰਮ੍ਰਿਤਸਰ। ਥਾਣਾ ਛੇਹਰਟਾ ਅੰਮ੍ਰਿਤਸਰ।
ਗ੍ਰਿਫਤਾਰ :- 1. *ਰਾਹੁਲ ਕੁਮਾਰ ਪੁੱਤਰ* ਵਰਿੰਦ
*2. ਸ਼ੰਕਰ ਪੁੱਤਰ ਤਰਸੇਮ ਲਾਲ ਵਾਸ
*ਬ੍ਰਾਮਦਗੀ:- 01 ਪਿਸਤੌਲ ਦੇਸੀ ਕੱਟਾ 315 ਬੋਰ, 08 ਰੌਂਦ ਜਿੰਦਾ 315 ਬੋਰ, 01 ਖੋਲ 315 ਬੋਰ ਅਤੇ 01 ਮੋਟਰ ਸਾਈਕਲ CBZ Hero ਰੰਗ ਕਾਲਾ*
ਇਹ ਮੁਕੱਦਮਾਂ ਮੁਦੱਈ ਸੰਦੀਪ ਕੁਮਾਰ ਵਾਸੀ ਹਰਕ੍ਰਿਸ਼ਨ ਨਗਰ ਗਲੀ ਨੰਬਰ 1, ਜੀ.ਟੀ ਰੋਡ, ਥਾਣਾ ਛੇਹਰਟਾ ਅੰਮ੍ਰਿਤਸਰ ਵਲੋ ਮਿਤੀ ਮਿਤੀ 09-06-23 ਨੂੰ ਕੰਟਰੋਲ ਰੂਮ ਤੇ ਇਤਲਾਹ ਦਿਤੀ ਗਈ ਸੀ ਕਿ ਵਕਤ ਕਰੀਬ 09:30 ਵਜੇ ਦਿਨ ਉਹ, ਆਪਣੀ ਪਤਨੀ ਕਿਰਨ ਥਾਪਾ ਨੂੰ ਜੋ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਿਨਿਊ ਵਿਖੇ ਰਿਸੈਪਸ਼ਨ ਤੇ ਲੱਗੀ ਹੈ ਨੂੰ ਛੱਡਣ ਲਈ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋ ਉਹ ਸੰਧੂ ਡੇਅਰੀ ਦੇ ਸਾਹਮਣੇ ਪੁੱਜਾ ਤਾਂ ਪਿੱਛੋ ਦੀ ਮੋਟਰ ਸਾਈਕਲ ਤੇ 02 ਨੌਜਵਾਨ ਜਿੰਨਾਂ ਵਿੱਚ ਮੋਟਰਸਾਈਕਲ ਚਲਾਉਣ ਵਾਲੇ ਲੜਕੇ ਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ ਤੇ ਮੋਟਰ ਸਾਈਕਲ ਦੇ ਪਿਛੇ ਬੈਠਾ ਉਸਦੇ ਚਾਚੇ ਦਾ ਲੜਕਾ ਰਾਹੁਲ ਕੁਮਾਰ ਸੀ ਨੇ ਉਸ ਤੇ ਪਿਸਤੌਲ ਨਾਲ ਫਾਇਰ ਕੀਤਾ ਅਤੇ ਅੱਗੇ ਨੂੰ ਦੌੜ ਗਏ ਜੋ ਗੋਲੀ ਦੇ ਛਰੇ ਸੰਦੀਪ ਕੁਮਾਰ ਦੇ ਸਿਰ ਦੇ ਖੱਬੇ ਪਾਸੇ ਅਤੇ ਉਸ ਦੀ ਪਤਨੀ ਕਿਰਨ ਥਾਪਾ ਦੇ ਮੱਥੇ ਅਤੇ ਮੂੰਹ ਤੇ ਲੱਗੇ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਸ਼੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਮੁਕੱਦਮਾਂ ਦੇ ਦੋਸ਼ੀਆਂ ਨੂੰ ਜਲਦ ਤੋ ਜਲਦ ਗ੍ਰਿਫ਼ਤਾਰ ਕਰਨ ਲਈ ਜਾਰੀ ਹਦਾਇਤਾਂ ਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੰਵਲਪ੍ਰੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਅਰ ਗੁਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀਆਂ ਰਾਹੁਲ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਮਕਾਨ ਨੰਬਰ 1191, ਹਰਕ੍ਰਿਸ਼ਨ ਨਗਰ, ਗਲੀ ਨੰਬਰ 01, ਕਾਲੇ ਰੋਡ ਜੀ.ਟੀ ਰੋਡ, ਥਾਣਾ ਛੇਹਰਟਾ ਅੰਮ੍ਰਿਤਸਰ ਅਤੇ ਸ਼ੰਕਰ ਪੁੱਤਰ ਤਰਸੇਮ ਲਾਲ ਵਾਸੀ ਮਕਾਨ ਨੰਬਰ 3502, ਗਲੀ ਨੰਬਰ 01, ਅਜ਼ਾਦ ਰੋਡ ਦਵਾਈਆਂ ਵਾਲਾ, ਛੇਹਰਟਾ ਅੰਮ੍ਰਿਤਸਰ ਨੂੰ ਮਿਤੀ 14-06-2023 ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਦੌਰਾਨ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਨਿਸ਼ਾਨਦੇਹੀ ਤੇ ਵਾਰਦਾਤ ਸਮੇਂ ਵਰਤਿਆ ਪਿਸਤੌਲ (ਦੇਸੀ ਕੱਟਾ) 315 ਬੋਰ, 08 ਰੌਂਦ ਜਿੰਦਾ 315 ਬੋਰ, 01 ਖਾਲੀ ਖੋਲ 315 ਬੋਰ ਅਤੇ ਮੋਟਰ ਸਾਈਕਲ CBZ Hero ਰੰਗ ਕਾਲਾ ਬ੍ਰਾਮਦ ਕੀਤਾ ਗਿਆ।
*ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦੱਈ ਮੁਕੱਦਮਾਂ ਸੰਦੀਪ ਕੁਮਾਰ ਗ੍ਰਿਫ਼ਤਾਰ ਦੋਸ਼ੀ ਰਾਹੁਲ ਕੁਮਾਰ ਦੇ ਤਾਏ ਦਾ ਲੜਕਾ ਹੈ ਤੇ ਇਹਨਾਂ ਦਾ ਆਪਸੀ ਜਾਇਦਾਦ ਦਾ ਝਗੜਾ ਚਲਦਾ ਆ ਰਿਹਾ ਹੈ। ਜਿਸ ਕਾਰਨ ਦੋਸ਼ੀ ਰਾਹੁਲ ਕੁਮਾਰ ਨੇ ਰੰਜ਼ਿਸ ਰੱਖਦੇ ਹੋਏ ਆਪਣੇ ਤਾਏ ਦੇ ਲੜਕੇ ਸੰਦੀਪ ਕੁਮਾਰ ਤੇ ਉਸਦੀ ਪਤਨੀ ਤੇ ਫਾਇਰ ਕੀਤਾ।*