ਹੁਸ਼ਿਆਰਪੁਰ 9 ਮਾਰਚ ( ਤਰਸੇਮ ਦੀਵਾਨਾ )
ਨੈਸ਼ਨਲ ਸਪੈਸ਼ਲ ਉਲੰਪਿਕ ਭਾਰਤ ਤੇ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੀ ਅਗਵਾਈ ਹੇਠ ਇੱਥੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਟੇਬਲ ਟੈਨਿਸ ਦੀ ਨੈਸ਼ਨਲ ਚੈਪੀਅਨਸ਼ਿਪ ਦਾ ਆਗਾਜ ਹੋ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜ੍ਹੋਂ ਸੈਂਚੁਰੀ ਪਲਾਈਵੁੱਡ ਦੇ ਮੈਨੇਜਿੰਗ ਡਾਇਰੈਕਟਰ ਪ੍ਰੇਮ ਭਜਯੰਕਾ, ਗੈਸਟ ਆਫ ਆਨਰ ਬੀ.ਐੱਸ.ਸੱਭਰਵਾਲ ਪਲਾਂਟ ਹੈੱਡ ਤੇ ਪੂਜਾ ਕੋਚਰ ਪੁੱਜੇ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਨੂੰ ਪੋਂਦਾ ਭੇਟ ਕੀਤਾ ਗਿਆ ਤੇ ਬੱਚਿਆਂ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ। ਇਸ ਚੈਪੀਅਨਸ਼ਿਪ ਵਿੱਚ 12 ਰਾਜਾਂ ਦੇ 50 ਐਥਲੀਟ ਭਾਗ ਲੈ ਰਹੇ ਹਨ। ਇਸ ਮੌਕੇ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਖਿਡਾਰੀਆਂ ਦੇ ਨਾਲ-ਨਾਲ ਕੋਚਾਂ ਤੇ ਐਥਲੀਟਾਂ ਵੱਲੋਂ ਵੀ ਭਾਗ ਲਿਆ ਗਿਆ। ਇਸ ਮੌਕੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ ਇਹ ਚੈਪੀਅਨਸ਼ਿਪ ਨੈਸ਼ਨਲ ਸਪੈਸ਼ਲ ਉਲੰਪਿਕ ਭਾਰਤ ਤੇ ਪੰਜਾਬ ਚੈਪਟਰ ਵੱਲੋਂ ਕਰਵਾਈ ਜਾ ਰਹੀ ਹੈ ਤੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਸਾਰੇ ਖਿਡਾਰੀਆਂ ਤੇ ਉਨ੍ਹਾਂ ਨਾਲ ਆਏ ਕੋਚਾਂ ਦੇ ਠਹਿਰਨ ਦਾ ਪ੍ਰਬੰਧ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਤਰਨਜੀਤ ਸਿੰਘ ਸੀ.ਏ.ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇੱਥੋ ਰਾਸ਼ਟਰੀ ਪੱਧਰ ਦੀ ਟੀਮ ਲਈ ਖਿਡਾਰੀਆਂ ਦੀ ਚੋਣ ਵੀ ਕੀਤੀ ਜਾਵੇਗੀ ਜੋ ਕਿ ਅੱਗੇ ਅੰਤਰਰਾਸ਼ਟਰੀ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਦੌਰਾਨ ਦੇਸ਼ ਦੀ ਅਗਵਾਈ ਕਰਨਗੇ। ਇਸ ਮੌਕੇ ਸਪੋਰਟਸ ਡਾਇਰੈਕਟਰ ਮਨਦੀਪ ਬਰਾੜ, ਪ੍ਰੋਗਰਾਮ ਮੈਨੇਜਰ ਊਮਾ ਸ਼ੰਕਰ, ਨੈਸ਼ਨਲ ਕੋਚ ਵਿਕਾਸ ਅਗਨੀਹੋਤਰੀ ਵੱਲੋਂ ਖਿਡਾਰੀਆਂ ਦੀ ਸਕਿੱਲ ਦੇ ਟੈਸਟ ਲਏ ਗਏ ਤੇ ਇਸ ਮੌਕੇ ਪੰਜਾਬ ਕੋਚ ਰੇਖਾ ਕਸ਼ਯਪ ਤੇ ਅੰਜਨਾ ਵੱਲੋਂ ਟੇਬਲ ਟੈਨਿਸ ਪ੍ਰਤੀ ਜਾਣਕਾਰੀ ਹਾਜਰੀਨ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਭਜਨ ਭਜਯੰਕਾ ਨੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਐਥਲੀਟਾਂ ਦੇ ਜ਼ਜ਼ਬੇ ਨੂੰ ਸਲਾਮ ਕਰਦਿਆ ਕਿਹਾ ਕਿ ਸੈਂਚੁਰੀ ਪਲਾਈਵੁੱਡ ਵੱਲੋਂ ਹਰ ਸਾਲ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਸਮੇਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ. ਵੱਲੋਂ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸਕੱਤਰ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਹਰੀਸ਼ ਚੰਦਰ ਐਰੀ, ਰਾਮ ਕੁਮਾਰ ਸ਼ਰਮਾ, ਸਿੱਧੂ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਪਿ੍ਰੰਸੀਪਲ ਸ਼ੈੱਲੀ ਸ਼ਰਮਾ ਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।