Home » ਬੁਢਲਾਡਾ ਵਿਖੇ ਸਾਝੀ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ

ਬੁਢਲਾਡਾ ਵਿਖੇ ਸਾਝੀ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ

ਸਕੱਤਰ ਤੇ ਗ੍ਰਾਮ ਸੇਵਕਾਂ ਦਾ ਇੱਕ ਕੇਡਰ ਬਣਾਉਣ ਦੀ ਲੋੜ : ਆਗੂ

by Rakha Prabh
63 views

ਮਾਨਸਾ/ ਬੁਢਲਾਡਾ 16 ਸਤੰਬਰ (ਅਮਨ ਮਹਿਤਾ ) ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਚਾਵਲਾ ਹੋਟਲ ਬੁਢਲਾਡਾ ਵਿਖੇ ਹੋਈ। ਜਿਸ ਵਿੱਚ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਦਾ ਇਕ ਕੇਡਰ ਵਾਲੀ ਫਾਈਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਵਿੱਚ ਆਉਂਦੀਆਂ ਕਈ ਤਰ੍ਹਾ ਦੀਆਂ ਸਮੱਸਿਆਵਾਂ ਤੇ ਵਿਚਾਰ ਕੀਤਾ ਗਈ । ਇਸ ਮੌਕੇ ਚਲਦੀ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਬੁੱਧ ਰਾਮ ਹਲਕਾ ਵਿਧਾਇਕ ਵੀ ਪਹੁੰਚੇ । ਜਿਥੇ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਸਰਕਾਰ ਕੋਲ ਉਠਾਉਣਗੇ ਅਤੇ ਨਾਲ ਚੱਲ ਕੇ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ। ਇਸ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ, ਰਾਮ ਪਾਲ ਸਿੰਘ, ਸ਼ਿੰਦਰਪਾਲ ਸਿੰਘ,ਰਾਜਿੰਦਰ ਕੁਮਾਰ , ਦਵਿੰਦਰ ਸਿੰਘ ,ਸਿਕੰਦਰ ਸਿੰਘ, ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਗੁਰਪ੍ਰੀਤ ਸਿੰਘ ਮੰਗਾ, ਇਕਬਾਲ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋ ਜਿਲ੍ਹਾ ਪ੍ਰਧਾਨ ਜਸਮੇਲ ਸਿੰਘ ਗੋਰਾ ਆਦਿ ਨੇ ਹਾਜ਼ਰ ਲਗਵਾਈ ।

Related Articles

Leave a Comment