Home » ਮਾਤਾ ਵੈਸ਼ਨੂੰ ਸ਼ਕਤੀ ਮੰਦਿਰ ਬੱਲ ਵੱਲੋਂ ਮਾਤਾ ਵੈਸ਼ਨੂੰ ਦੇਵੀ ਦੇ ਝੰਡਾ ਝੜਾਉਣ ਸਬੰਧੀ ਮੀਟਿੰਗ ਹੋਈ

ਮਾਤਾ ਵੈਸ਼ਨੂੰ ਸ਼ਕਤੀ ਮੰਦਿਰ ਬੱਲ ਵੱਲੋਂ ਮਾਤਾ ਵੈਸ਼ਨੂੰ ਦੇਵੀ ਦੇ ਝੰਡਾ ਝੜਾਉਣ ਸਬੰਧੀ ਮੀਟਿੰਗ ਹੋਈ

by Rakha Prabh
130 views

ਜ਼ੀਰਾ/ ਫਤਿਹਗੜ੍ਹ ਪੰਜਤੂਰ 16 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) ਮਾਤਾ ਵੈਸ਼ਨੂੰ ਸ਼ਕਤੀ ਮੰਦਿਰ ਬੱਲ ਵੱਲੋਂ ਮਾਤਾ ਵੈਸ਼ਨੂੰ ਦੇਵੀ ਜੀ ਦੇ ਭਵਨ (ਜੰਮੂ ਕਸ਼ਮੀਰ ) ਵਿਖੇ ਝੰਡਾ ਚੜ੍ਹਾਉਣ ਨੂੰ ਲੈ ਕੇ ਮਾਤਾ ਵੈਸ਼ਨੋ ਸ਼ਕਤੀ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਮੰਦਿਰ ਸੰਸਥਾਪਕ ਮਾਤਾ ਸਰਪ੍ਰੀਤ ਦੇਵਾ ਜੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਸੰਗਤਾਂ ਸ਼ਾਮਲ ਹੋਈਆਂ । ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਵੈਸ਼ਨੂੰ ਦੇਵੀ ਜੀ ਦੇ ਝੰਡਾ ਝੜਾਉਣ ਲਈ ਮਾਤਾ ਸਰਪ੍ਰੀਤ ਦੇਵਾ ਜੀ ਦੀ ਅਗਵਾਈ ਹੇਠ ਸੰਗਤਾਂ ਦਰਸ਼ਨਾ ਲਈ ਜਾਣਗੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਸੋਨੂ ਸ਼ਾਹ ਹਰੀਕੇ ਵਾਲਿਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਬਾਰ ਤੇ ਚਾਂਦੀ ਦਾ ਝੰਡਾ ਝੜਾਇਆ ਜਾਵੇਗਾ । ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜੋ ਸੰਗਤਾਂ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਉਹ ਆਪਣੇ ਨਾਮ ਕਮੇਟੀ ਨੂੰ ਦਰਜ ਕਰਵਾਉਣ ਤਾਂ ਜੋ ਜਾਣ ਲਈ ਵਹਿਕਲ ਅਤੇ ਖਾਣ ਪੀਣ ਦੀਆਂ ਵਸਤਾਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾ ਸਕਣ। ਇਸ ਮੌਕੇ ਮੀਟਿੰਗ ਵਿੱਚ ਵਰਸੀਰਤ ਕੌਰ, ਰਣਜੋਧ ਸਿੰਘ, ਸੁਨੇਹਾ, ਹਰਸ਼ਤ, ਗੁਰਦੇਵ ਕੌਰ, ਛਿੰਦ, ਸ਼ਿੰਗਾਰਾ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਸਤਿੰਦਰ, ਮੰਗਲ ਸਿੰਘ, ਜੱਜ , ਨਿਕੂ , ਮੀਨਾ ਆਦਿ ਹਾਜ਼ਰ ਸਨ।

Related Articles

Leave a Comment