Home » ਭਾਸ਼ਾ ਵਿਭਾਗ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਕੀਤਾ ਸਨਮਾਨਿਤ

ਭਾਸ਼ਾ ਵਿਭਾਗ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਕੀਤਾ ਸਨਮਾਨਿਤ

ਜ਼ਿਲੇ ‘ਚ ਮੋਹਰੀ ਰਹੀਆਂ ਵਿਦਿਆਰਥਣਾਂ ਤਮੰਨਾ, ਪਵਨੀਤ ਕੌਰ ਤੇ ਰਾਜਵਿੰਦਰ ਕੌਰ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ

by Rakha Prabh
38 views

ਅੰਮ੍ਰਿਤਸਰ, 29 ਅਗਸਤ ( ਰਣਜੀਤ ਸਿੰਘ ਮਸੌਣ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆਂ ਤੇ ਭਾਸ਼ਾ ਵਿਭਾਗ ਪੰਜਾਬ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਆਈ.ਏ.ਐੱਸ. ਦੀ ਰਹਿਨੁਮਾਈ, ਵਧੀਕ ਡਾਇਰੈਕਟਰ ਡਾ. ਵੀਰਪਾਲ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ [ਨੈਸ਼ਨਲ ਐਵਾਰਡੀ] ਦੀ ਨਿਗਰਾਨੀ ਹੇਠ ਸ੍ਰੀ ਗੁਰੂ ਨਾਨਕ ਸਕੂਲ, ਘੀ ਮੰਡੀ  ਵਿੱਚ ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਦੇ ਤਿੰਨ ਵਰਗਾਂ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਆਮ ਜਾਣਕਾਰੀ ਨਾਲ ਸਬੰਧਤ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ ਦੇ ਸਾਰੇ ਜੇਤੂਆਂ ਨੂੰ ਜ਼ਿਲ੍ਹੇ ਦੇ ਸ਼ਹਿਰੀ ਵਿਕਾਸ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ, ਪੀ.ਸੀ.ਐੱਸ. ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਪ੍ਰਦਾਨ ਕੀਤੀ ਗਈ ਨਕਦ ਇਨਾਮ ਰਾਸ਼ੀ ਅਤੇ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਆਪਣੀ ਅਣਥੱਕ ਮਿਹਨਤ ਦੇ ਨਾਲ ਭਵਿੱਖ ਵਿੱਚ ਹੋਰ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਜਿੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸ਼ਹਿਰੀ ਵਿਕਾਸ ਦੇ ਵਧੀਕ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਡਾ. ਅਮਨਦੀਪ ਕੌਰ, ਪੀ.ਸੀ.ਐੱਸ. ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਰਗ-ੳ [ਅੱਠਵੀਂ ਜਮਾਤ ਤੱਕ] ਵਿੱਚ ਜੋਤਰੂਪ ਕੌਰ [ਸਰਕਾਰੀ ਮਾਡਰਨ ਹਾਈ ਸਕੂਲ, ਅੰਮ੍ਰਿਤਸਰ] ਨੇ ਪਹਿਲਾ, ਯਸ਼ਨੀਤ ਕੌਰ [ਸਰਕਾਰੀ ਮਾਡਰਨ ਹਾਈ ਸਕੂਲ, ਅੰਮ੍ਰਿਤਸਰ] ਨੇ ਦੂਜਾ ਅਤੇ ਨਿਗਿਤਾਪਾਲ [ਸ੍ਰੀ ਗੁਰੂ ਨਾਨਕ ਕੰਨਿਆ ਸ.ਸ. ਸਕੂਲ, ਅੰਮ੍ਰਿਤਸਰ] ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰਾਂ੍ਹ ਵਰਗ-ਅ [9ਵੀਂ ਤੋਂ 12ਵੀਂ ਜਮਾਤ] ਵਿੱਚ ਖ਼ੁਸ਼ਪੀ੍ਰਤ ਕੌਰ [ਸ.ਸ.ਸ.ਸ., ਪੁਤਲੀਘਰ] ਨੇ ਪਹਿਲਾ, ਨਿਰਮਾਨ ਸਿੰਘ [ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ] ਨੇ ਦੂਜਾ ਅਤੇ ਆਰੀਅਨਦੀਪ ਸਿੰਘ [ਸ.ਸ.ਸ.ਸ., ਕੋਟ ਖ਼ਾਲਸਾ, ਅੰਮ੍ਰਿਤਸਰ] ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਵਰਗ-ੲ [ਕਾਲਜ ਵਰਗ] ਵਿੱਚ ਸਾਹਿਬਜੀਤ ਸਿੰਘ [ਖ਼ਾਲਸਾ ਕਾਲਜ, ਅੰਮ੍ਰਿਤਸਰ] ਨੇ ਪਹਿਲਾ, ਗੁਰਲੀਨ ਕੌਰ [ਬੀ.ਬੀ.ਕੇ. ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ] ਨੇ ਦੂਜਾ ਅਤੇ ਪ੍ਰਤਿਭਾਨੂਰ ਕੌਰ [ਬੀ.ਬੀ.ਕੇ. ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ] ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲਿਆਂ ਨੂੰ 1000\=, ਦੁਜੇ ਸਥਾਨ ਲਈ 750\= ਅਤੇ ਤੀਸਰੇ ਸਥਾਨ ਲਈ 500\= ਰੁਪਏ ਦੀ ਇਨਾਮ ਰਾਸ਼ੀ ਦੇ ਨਾਲ-ਨਾਲ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪ੍ਰਸੰਸਾ ਪੱਤਰ ਵੀ ਮੌਕੇ ‘ਤੇ ਪ੍ਰਦਾਨ ਕੀਤਾ ਗਿਆ। ਇਹ ਜ਼ਿਕਰਯੋਗ ਹੈ ਕਿ ਪਹਿਲੇ ਸਥਾਨ ‘ਤੇ ਆਉਣ ਵਾਲੇ ਸਾਰੇ ਵਰਗਾਂ ਦੇ ਜੇਤੂ ਭਾਸ਼ਾ ਵਿਭਾਗ, ਪੰਜਾਬ ਦੇ ਰਾਜ ਪੱਧਰੀ ਬਾਲ ਸਾਹਿਤ ਮੁਕਾਬਲਿਆਂ ਲਈ ਚੁਣੇ ਗਏ ਹਨ।

Related Articles

Leave a Comment