Home » ਮੋਹਾਲੀ ਵਿਖੇ ਐਂਚ ਓ ਡੀ ਵਾਟਰ ਸਪਲਾਈ ਨਾਲ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਚ ਮੁਕੰਮਲ ਮੰਗਾਂ ਤੇ ਸਹਿਮਤੀ

ਮੋਹਾਲੀ ਵਿਖੇ ਐਂਚ ਓ ਡੀ ਵਾਟਰ ਸਪਲਾਈ ਨਾਲ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਚ ਮੁਕੰਮਲ ਮੰਗਾਂ ਤੇ ਸਹਿਮਤੀ

ਟਰ ਸਪਲਾਈ ਦੇ ਮਿਤ੍ਰਕ 40 ਮੁਲਾਜ਼ਮਾਂ ਦੇ ਵਾਰਸਾਂ ਨੂੰ ਮੋਕੇ ਤੇ ਆਡਰ ਤੇ ਬਾਕੀ ਜਲਦੀ ਕਰਨ ਦਾ ਭਰੋਸਾ ਦਿੱਤਾ: ਮੱਖਣ ਵਹਿਦਪੁਰੀਫੁਮਣ ਕਾਠਗੜ੍ਹ

by Rakha Prabh
196 views

ਮੋਹਾਲੀ, 30 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ) ਵਾਟਰ ਸਪਲਾਈ ਵਿਭਾਗ ਪੰਜਾਬ ਦੇ ਐਂਚ ਓ ਡੀ ਨਾਲ ਮੋਹਾਲੀ ਵਿਖੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ 1406-22-ਬੀ ਚੰਡੀਗੜ੍ਹ ਵੱਲੋਂ ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗੲੀ। ਜਿਸ ਵਿੱਚ ਵਾਟਰ ਸਪਲਾਈ ਵਿਭਾਗ ਦੇ ਡਿਪਟੀ ਡਰੈਕਟਰ,ਚੀਫ ਇੰਜੀਨੀਅਰ,ਤੋ ਇਲਾਵਾ ਹੋਰ ਅਧਿਕਾਰੀ ਹਾਜਰ ਸਨ। ਇਸ ਮੌਕੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰ ਅਤੇ ਜ/ਸਕੱਤਰ ਫੁੰਮਣ ਸਿੰਘ ਕਾਠਗੜ ਦੀ ਅਗਵਾਈ ਹੇਠ ਜੱਥੇਬੰਦੀ ਦੇ ਕੲੀ ਸੀਨੀਅਰ ਆਗੂ ਵਫ਼ਦ ਦੇ ਰੂਪ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦੇਰ ਰਾਤ ਲਗਭਗ 8ਵਜੇ ਤੱਕ ਚੱਲੀ ਇਸ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਦੀ ਅਗਵਾਈ ਹੇਠ ਮਿਤ੍ਰਕ ਕਰਮਚਾਰੀਆਂ ਦੇ ਵਾਰਸਾ ਨੂੰ ਤਰਸ ਦੇ ਅਧਾਰ ਤੇ ਨੋਕਰੀ ਦੇਣ ਚਰਚਾ ਕੀਤੀ ਗਈ ਅਤੇ ਲਗਭਗ 40 ਕਰਮਚਾਰੀਆ ਦੇ ਤਰੰਤ ਆਰਡਰ ਰਾਲੀਜ ਕਰਵਾਏ ਗਏ ਅਤੇ ‌ ‌ ਬਾਕੀ ਰਹਿੰਦੇ 46ਕਰਮਚਾਰੀਆ ਦੀ ਸੂਚੀ ਜਾਰੀ ਕਰਵਾਈ ਗਈ ਅਤੇ ਉਨ੍ਹਾਂ ਦੇ ਜਲਦੀ ਆਰਡਰ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ । ‌ ਇਸ ਦੌਰਾਨ ਖਾਲੀ ਪੋਸਟਾ ਦੀ ਮੰਗ ਤੇ ਐਂਚ ਓ ਡੀ ਵੱਲੋਂ ਪੰਜਾਬ ਸਰਕਾਰ ਨੂੰ ਮੰਜੂਰੀ ਲੲੀ ਪ੍ਰਪੋਜਲ ਭੇਜੀ ਗਈ ਅਤੇ ਇਨਲਿਸਮੈਟ ਆਉਟਸੋਰਸ,ਕਾਮਿਆ ਨੂੰ ਪੱਕਾ ਕਰਨਾ,ਤਨਖਾਹ 26000 ਕਰਨ ,ਕਾਮਿਆ ਨੂੰ ਮਹਿਕਮੇ ਵਿੱਚ ਯੋਗਤਾਂ ਦੇ ਅਧਾਰਤ ਪੱਕਾ ਕਰਨ,ਤਨਖਾਹ ਇੱਕਸਾਰ ਕਰਨ ਆਦਿ ਮੰਗਾਂ ਸਬੰਧੀ ਕੇਸ ਲੇਬਰ ਕਮਿਸਨਰ ਮੋਹਾਲੀ ਨੂੰ ਭੇਜ ਦਿੱਤਾ ਗਿਆ ਅਤੇ 6162 ਰਿੱਟ ਪਟੀਸਨ ਦੇ ਬਕਾਏ ਸਬੰਧੀ ਚੀਫ ਇੰਜੀਨੀਅਰ ਪਟਿਆਲਾ ਨੂੰ ਹਦਾਇਤਾ ਜਾਰੀ ਕੀਤੀਆ ਗਈਆ। ਆਗੂਆਂ ਦੀ ਮੰਗ ਤੇ ਐਂਚ ਓ ਡੀ ਵੱਲੋਂ ਡੀ ਡੀ ਓ ਪੱਧਰ ਤੇ ਮੁਲਾਜ਼ਮਾਂ ਦਾ ਬਕਾਇਆ ਡਵੀਜ਼ਨ ਪੱਧਰ ਤੇ ਦੇਣ, ਦਰਜਾਚਾਰ ਕਰਮਚਾਰੀਆ ਦੀ ਪ੍ਰਮੋਸ਼ਨਾਂ ਤੇ ਐਂਚ ਓ ਡੀ ਵੱਲੋਂ ਵਿਸਵਾਸ ਦਿਵਾਇਆ ਗਿਆ ਕਿ ਜਨਵਰੀ ਤੱਕ ਟੈਸਟ ਲਿਆ ਜਾਵੇਗਾ ,ਜਿਸ ਵਿੱਚ ਪਾਸ ਹੋਣ ਲੲੀ 40 ਪ੍ਰਤੀਸ਼ਤ ਨੰਬਰ ਦੀ ਸਰਤ ਰੱਖੀ ਗੲੀ ਹੈ ਅਤੇ ਟੈਸਟ ਵੀ ਨਾਰਮਲ ਲਿਆ ਜਾਵੇਗਾ ਉਥੇ ਅਨਪੜ ਕਰਮਚਾਰੀਆ ਨੂੰ ਬਗੇਰ ਟੇਸਟ ਸੀਨੀਅਤਾ ਦੇ ਅਧਾਰਿਤ ਪ੍ਰਮੋਟ ਕੀਤਾ ਜਾਵੇਗਾ,15 ਪ੍ਰਤੀਸ਼ਤ ਤੇ6 ਪ੍ਰਤੀਸ਼ਤ ਕੋਟੇ ਦੇ ਪੀ ਓ ਨੂੰ ਜੇ ਈ ਪ੍ਰਮੋਟ ਕਰਨ ਲਈ 15 ਪ੍ਰਤੀਸ਼ਤ ਦੇ 6 ਮੁਲਾਜ਼ਮ 26ਸਾਥੀ ਤੇ6 ਪ੍ਰਤੀਸ਼ਤ ਦੇ 8 ਮੁਲਾਜ਼ਮਾਂ ਦੀਆਂ ਲਿਸਟਾ ਤਿਆਰ ਹਨ ਤੇ 15 ਦਸੰਬਰ2024 ਤੱਕ ਜੇ ਈ ਦੀਆਂ ਪ੍ਰਮੋਸ਼ਨਾਂ ਕਰਨ ਦਾ ਭਰੋਸਾ ਪ੍ਰਗਟਾਇਆ। ਆਗੂਆਂ ਨੇ ਦੱਸਿਆ ਕਿ 20-30-30ਦੀ ਪਲੇਸਮੈਟ ਬਾਰੇ ਘੱਟ ਤੋ ਘੱਟ ਦੋ ਇੰਕਰੀਮੈਂਟ ਦੀ ਮੰਗ ਤੇ ਏਡੀਐਫ ਚੀਫ ਇੰਜੀਨੀਅਰ ਨੂੰ ਸਟੱਡੀ ਕਰਨ ਦੀਆ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਅਚਨਚੇਤ ਛੁੱਟੀ,ਕਮਾਈ ਛੁੱਟੀ,ਐਕਸ ਇੰਡ ਲੀਵ ਤੇ ਬਦਲੀਆ ਦੇ ਅਧਿਕਾਰ ਹੇਠਲੇ ਪੱਧਰ ਤੇ ਕਰਨ ਦੀ ਮੰਗ ਤੇ ਐਂਚ ਓ ਡੀ ਵੱਲੋਂ ਮੰਗਾਂ ਪ੍ਰਵਾਨ ਕਰਦਿਆਂ ਚੀਫ ਇੰਜੀਨੀਅਰ,ਤੇ ਡਿਪਟੀ ਡਾਇਰੈਕਟਰ ਨੂੰ ਹਿਦਾਇਤਾਂ ਜਾਰੀ ਕੀਤੀਆਂ ਕਿ 15 ਦਿਨ ਦੀ ਛੁੱਟੀ ਲੲੀ ਅਤੇ ਡਵੀਜਨ ਪੱਧਰ ਤੇ ਬਦਲੀਆ ਲੲੀ ਡੀ ਡੀ ਓ ਪੱਧਰ ਤੇ ਕੀਤੀਆ ਜਾਣ , ਜਦੋ ਬਦਲੀਆਂ ਦੀ ਤਰੀਕ ਆਵੇਗੀ ਪਹਿਲ ਦੇ ਆਧਾਰ ਤੇ ਕੀਤੀਆ ਜਾਣਗੀਆ।

Related Articles

Leave a Comment