Home » ਮੋਹਾਲੀ ਵਿਖੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਮੋਹਾਲੀ ਵਿਖੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਮੁਲਾਜ਼ਮ ਮੰਗਾਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ

by Rakha Prabh
12 views

ਮੋਹਾਲੀ, 30 ਨਵੰਬਰ (ਰਾਖਾ ਪ੍ਰਭ ਬਿਉਰੋ ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਨਵੀ ਚੁਣੀ ਸੂਬਾ ਕਮੇਟੀ ਟੀਮ ਦੀ ਪਲੇਠੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਅਤੇ ਸੂਬਾ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਦੀ ਪ੍ਰਧਾਨਗੀ ਹੇਠ ਐਚ ਓ ਡੀ ਦਫਤਰ ਮੋਹਾਲੀ ਵਿਖੇ ਕੀਤੀ ਗੲੀ। ਜਿਸ ਵਿੱਚ ਪੀ ਡਬਲਯੂ ਡੀ ,ਬੀ ਐਡ ਆਰ,ਜਲ ਸਰੋਤ ਸਿੰਚਾਈ ਵਿਭਾਗ,ਡਰੇਨਜ ਵਿਭਾਗ , ਸੀਵਰੇਜ ਬੋਰਡ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜੱਥੇਬੰਦੀ ਵਿਚ ਕੰਮ ਕਰਨ ਵਾਲੇ ਤਿੰਨਾ ਵਿੰਗਾ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਗਠਨ ਕੀਤੀਆਂ ਕਮੇਟੀਆਂ ਵੱਲੋਂ ਅਪਣੀਆਂ ਮੰਗਾਂ ਸਬੰਧੀ ਵੱਖ ਵੱਖ ਸੀਨੀਅਰ ਅਧਿਕਾਰੀਆ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ ਸੀਵਰੇਜ ਬੋਰਡ ਦੇ ਮੁੱਖ ਅਧਿਕਾਰੀਆਂ ਵਿਰੁੱਧ 18 ਦਸੰਬਰ 2024 ਨੂੰ ਚੰਡੀਗੜ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਕੋਟੇ ਨਿਰਧਾਰਤ ਕੀਤੇ ਗੲੇ ਹਨ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਅਤੇ ਹੋਰ ਕੲੀ ਅਜੰਡੇ ਪਾਸ ਕੀਤੇ ਗੲੇ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਨਵੇ ਫੰਡਾ ਅਤੇ ਜੱਥੇਬੰਦੀ ਦਾ 2025 ਦਾ ਕੈਲੰਡਰ ਛਪਵਾਉਣ ਬਾਰੇ ਵੀ ਵਿਚਾਰ ਕੀਤੀ ਗੲੀ। ਉਨ੍ਹਾਂ ਦੱਸਿਆ ਕਿ ਜੱਥੇਬੰਦੀ ਵੱਲੋਂ ਐਚ ਓ ਡੀ ਨਾਲ ਮੁਲਾਜ਼ਮ ਮੰਗਾਂ ਸਬੰਧੀ ਦੇਰ ਸ਼ਾਮ ਮੀਟਿੰਗ ਕੀਤੀ ਗਈ ਜੋ ਦੇਰ ਸ਼ਾਮ ਤੱਕ ਚਲੀ। ਇਸ ਮੌਕੇ ਮੀਟਿੰਗ ਵਿੱਚ ਬਲਜਿੰਦਰ ਸਿੰਘ ਸੂਬਾ ਵਿੱਤ ਸਕੱਤਰ ,ਸੀਨੀ ਮੀਤ ਪ੍ਰਧਾਨ ਬਲਰਾਜ ਸਿੰਘ ਮੋੜ,ਹਰਪ੍ਰੀਤ ਸਿੰਘ ਗਰੇਵਾਲ, ਸਤਨਾਮ ਸਿੰਘ ਤਰਨਤਾਰਨ, ਲਖਵਿੰਦਰ ਸਿੰਘ ਪਟਿਆਲਾ,ਦਰਸਨ ਸਰਮਾ,ਅਮਰਜੀਤ ਸਿੰਘ ਹੁਸਿਆਰਪੁਰ, ਗੁਰਦਰਸਨ ਸਿੰਘ ਪਟਿਆਲਾ,ਰਾਮ ਲੁਭਾਇਆ ਰੋਪੜ,ਰਣਬੀਰ ਸਿੰਘ ਟੂਸੇ,ਤਰਸੇਮ ਸਿੰਘ,ਛਿੰਦਰਪਾਲ ਸਿੰਘ ਮਾਨਸਾ,ਦਰਸਨ ਸਿੰਘ ਸੰਧੂ,ਪ੍ਰੇਮ ਕੁਮਾਰ,ਨਾਇਬ ਸਿੰਘ ਬਠਿੰਡਾ,ਟੇਕ ਚੰਦ , ਹਰਪਾਲ ਸਿੰਘ,ਅਮਰ ਸਿੰਘ ਮਾਨਸਾ,ਅਨਿਲ ਕੁਮਾਰ ਰੋਪੜ, ਰਜਿੰਦਰ ਸਿੰਘ ਮਹਿਰਾ,ਸੁੱਖ ਰਾਮ,ਸੁਖਚੈਨ ਸਿੰਘ ਬਠਿੰਡਾ,ਸੁਬੇਗ ਸਿੰਘ ਤਰਨਤਾਰਨ,ਰਣਜੀਤ ਸਿੰਘ ਵਿਰਕ,ਰਜੇਸ ਕੁਮਾਰ, ਪ੍ਰੇਮ ਕੁਮਾਰ, ਸੁਖਮਿੰਦਰ ਸਿੰਘ ਤਰਨ ਤਾਰਨ,ਜਤਿਦਰ ਸਿੰਘ ਅਮ੍ਰਿਤਸਰ,ਮਹਿੰਦਰ ਕੁਮਾਰ ਨਵਾਂ ਸਹਿਰ , ਗੁਰਦੇਵ ਸਿੰਘ ਸਿੱਧੂ ਫ਼ਿਰੋਜ਼ਪੁਰ ਆਦਿ ਤੋ ਇਲਾਵਾ ਵੰਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ।

Related Articles

Leave a Comment