Home » ਖਲਵਾੜਾ ਕਲੋਨੀ ਦੀ ਪੰਚਾਇਤ ਖਿਲਾਫ ਪ੍ਰਸ਼ਾਸਨ ਨੂੰ ਗੁਮਰਾਹ ਕਰ ਰਿਹਾ ਇਕ ਅਕਾਲੀ ਆਗੂ – ਜਗਜੀਵਨ

ਖਲਵਾੜਾ ਕਲੋਨੀ ਦੀ ਪੰਚਾਇਤ ਖਿਲਾਫ ਪ੍ਰਸ਼ਾਸਨ ਨੂੰ ਗੁਮਰਾਹ ਕਰ ਰਿਹਾ ਇਕ ਅਕਾਲੀ ਆਗੂ – ਜਗਜੀਵਨ

by Rakha Prabh
6 views

ਫਗਵਾੜਾ 14 ਜੂਨ (ਸ਼ਿਵ ਕੋੜਾ)

ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਖਲਵਾੜਾ ਕਲੋਨੀ ਦੇ ਸਰਪੰਚ ਜਗਜੀਵਨ ਲਾਲ ਸਾਬਕਾ ਉਪ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ ਨੇ ਪਿੰਡ ਦੇ ਹੀ ਵਸਨੀਕ ਇਕ ਅਕਾਲੀ ਆਗੂ ਤੇ ਦੋਸ਼ ਲਗਾਇਆ ਹੈ ਕਿ ਉਹ ਜਾਣਬੁਝ ਕੇ ਪਿੰਡ ਦੇ ਵਿਕਾਸ ਕਾਰਜਾਂ ‘ਚ ਲਗਾਤਾਰ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਪੰਚ ਜਗਜੀਵਨ ਲਾਲ ਨੇ ਦੱਸਿਆ ਕਿ ਸਰੂਪ ਸਿੰਘ ਨਾਮ ਦਾ ਉਕਤ ਵਿਅਕਤੀ ਜੋ ਕਿ ਖੁਦ ਵੀ ਸਾਬਕਾ ਮੈਂਬਰ ਪੰਚਾਇਤ ਹੈ ਅਤੇ ਪਿਛਲੀਆਂ ਚੋਣਾਂ ਸਮੇਂ ਸਰਪੰਚੀ ਦਾ ਦਾਅਵੇਦਾਰ ਸੀ ਪਰ ਪਿੰਡ ਵਾਸੀਆਂ ਨੇ ਉਸਨੂੰ ਮੂੰਹ ਨਹੀਂ ਲਗਾਇਆ। ਇਸੇ ਰਜਿੰਸ਼ ਤਹਿਤ ਉਕਤ ਵਿਅਕਤੀ ਵਿਕਾਸ ਦੇ ਕਾਰਜਾਂ ‘ਚ ਰੁਕਾਵਟ ਪਾਉਣ ਦਾ ਕੰਮ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਪਿੰਡ ‘ਚ ਬੱਚਿਆਂ ਤੇ ਨੌਜਵਾਨਾਂ ਦੇ ਖੇਡਣ ਲਈ ਗਰਾਉਂਡ ਤਿਆਰ ਕਰਵਾ ਰਹੇ ਸਨ ਤਾਂ ਇਸ ਵਿਅਕਤੀ ਨੇ ਗਲਤ ਦੋਸ਼ ਲਗਾ ਕੇ ਫਗਵਾੜਾ ਅਦਾਲਤ ‘ਚ ਪਟੀਸ਼ਨ ਦਾਇਰ ਕਰ ਦਿੱਤੀ ਪਰ ਬਾਅਦ ਵਿਚ ਪੈਰਵਾਈ ਕਰਨ ਤੋਂ ਪਿੱਛੇ ਹਟ ਗਿਆ ਕਿਉਂਕਿ ਇਸਦਾ ਇਰਾਦਾ ਸਿਰਫ ਪੰਚਾਇਤ ਨੂੰ ਖੱਜਲ ਖੁਆਰ ਕਰਨਾ ਅਤੇ ਖੇਡ ਗਰਾਉਂਡ ਦੀ ਉਸਾਰੀ ਵਿਚ ਰੁਕਾਵਟ ਪਾਉਣਾ ਸੀ। ਉਕਤ ਪਟੀਸ਼ਨ ਨੂੰ ਮਾਣਯੋਗ ਜੱਜ ਮੈਡਮ ਮਹਿਕ ਸੱਭਰਵਾਲ ਸਿਵਲ ਜੱਜ (ਜੂਨੀਅਰ ਡਵੀਜਨ) ਫਗਵਾੜਾ ਨੇ ਕੁੱਝ ਸਮਾਂ ਪਹਿਲਾਂ ਖਾਰਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਉਕਤ ਵਿਅਕਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਚਾਇਤ ਖਿਲਾਫ ਗੁਮਰਾਹ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ। ਸਰਪੰਚ ਨੇ ਕਿਹਾ ਕਿ ਸਮੁੱਚੀ ਪੰਚਾਇਤ ਉਹਨਾਂ ਦੇ ਨਾਲ ਇਕਜੁਟ ਹੈ ਅਤੇ ਪਿੰਡ ਦੇ ਜਿਆਦਾਤਰ ਮੋਹਤਬਰ ਲੋਕ ਵੀ ਉਕਤ ਵਿਅਕਤੀ ਨੂੰ ਮੂੰਹ ਨਹੀਂ ਲਗਾਉਂਦੇ ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

Related Articles

Leave a Comment