Home » ਸ਼ਾਮ ਢੱਲੇ ਮਹਿਲਾ ਸਵਾਰੀਆਂ ਨੂੰ ਬੱਸਾਂ ‘ਚ ਬਿਠਾਉਣ ਤੋਂ ਮਨਾ ਕਰ ਰਹੇ ਡਰਾਇਵਰ

ਸ਼ਾਮ ਢੱਲੇ ਮਹਿਲਾ ਸਵਾਰੀਆਂ ਨੂੰ ਬੱਸਾਂ ‘ਚ ਬਿਠਾਉਣ ਤੋਂ ਮਨਾ ਕਰ ਰਹੇ ਡਰਾਇਵਰ

by Rakha Prabh
11 views
ਫਗਵਾੜਾ 14 ਜੂਨ (ਸ਼ਿਵ ਕੋੜਾ)
ਇਕ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮ ਨਾਗਰਿਕਾਂ ਅਤੇ ਖਾਸ ਤੌਰ ਤੇ ਔਰਤਾਂ ਦੀ ਸੁਰੱਖਿਆ ਦੇ ਨਾਲ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਪਰ ਦੂਸਰੇ ਪਾਸੇ ਦੇਖਣ ‘ਚ ਆਇਆ ਹੈ ਕਿ ਸ਼ਾਮ ਢਲਣ ਦੇ ਨਾਲ ਹੀ ਬੱਸਾਂ ਦੇ ਡਰਾਈਵਰ ਮਹਿਲਾ ਸਵਾਰੀਆਂ ਨੂੰ ਸੀਟ ਹੋਣ ਦੇ ਬਾਵਜੂਦ ਬਿਠਾਉਣ ਤੋਂ ਮਨਾ ਕਰ ਰਹੇ ਹਨ। ਇਸ ਸਬੰਧੀ ਹੱਡ ਬੀਤੀ ਦੱਸਦਿਆਂ ਪਿੰਡ ਅਮਰੀਕ ਨਗਰੀ ਭੁੱਲਾਰਾਈ ਕਲੋਨੀ ਦੀ ਵਸਨੀਕ ਪਰਮਜੀਤ ਕੌਰ ਪਤਨੀ ਕਸ਼ਮੀਰੀ ਲਾਲ ਨੇ ਦੱਸਿਆ ਕਿ ਬੀਤੀ 11 ਜੂਨ ਨੂੰ ਉਹ ਨਕੋਦਰ ਤੋਂ ਵਾਇਆ ਜਲੰਧਰ ਫਗਵਾੜਾ ਆ ਰਹੀ ਸੀ ਤਾਂ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਜਲੰਧਰ ਬੱਸ ਸਟੈਂਡ ਤੋਂ ਫਗਵਾੜਾ ਲਈ ਬੱਸ ਬਦਲਨੀ ਸੀ ਪਰ ਉਸਨੂੰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਚਾਲਕ ਨੇ ਬੱਸ ਵਿਚ ਨਹੀਂ ਬਿਠਾਇਆ। ਉਸ ਦੇ ਨਾਲ ਉਸਦੀ 14 ਸਾਲ ਦੀ ਬੱਚੀ ਵੀ ਸੀ ਪਰ ਹਰੇਕ ਬੱਸ ਚਾਲਕ ਅਤੇ ਕੰਡਕਟਰ ਦਾ ਇਹੋ ਜਵਾਬ ਸੀ ਕਿ ਉਹਨਾਂ ਨੇ ਫਗਵਾੜਾ ਨਹੀਂ ਜਾਣਾ ਜਦਕਿ ਲੁਧਿਆਣਾ ਅਤੇ ਚੰਡੀਗੜ੍ਹ ਸਾਈਡ ਨੂੰ ਜਾਣ ਵਾਲੀ ਹਰੇਕ ਬੱਸ ਫਗਵਾੜਾ ਹੋ ਕੇ ਹੀ ਲੰਘਦੀ ਹੈ। ਉਸਨੇ ਦੱਸਿਆ ਕਿ ਕਾਫੀ ਖੱਜਲ ਖੁਆਰ ਹੋਣ ਤੋਂ ਬਾਅਦ ਉੱਤਰਾਖੰਡ ਰੋਡਵੇਜ ਦੀ ਇਕ ਬੱਸ ਨੇ ਉਸਨੂੰ ਕਾਫੀ ਮਿੰਨਤਾ ਤਰਲੇ ਕਰਨ ਤੋਂ ਬਾਅਦ ਬੱਸ ਵਿਚ ਬਿਠਾਇਆ ਅਤੇ ਉਹ ਆਪਣੇ ਘਰ ਵਾਪਸ ਆ ਸਕੀ।  ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲਾ ਸਵਾਰੀਆਂ ਨੂੰ ਪੇਸ਼ ਆ ਰਹੀ ਇਸ ਮੁਸ਼ਕਲ ਨੂੰ ਤੁਰੰਤ ਦੂਰ ਕੀਤਾ ਜਾਵੇ।

Related Articles

Leave a Comment