Home » ਅਧਿਆਪਕਾਂ ਮੰਗਾਂ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਦਿੱਤਾ ਗਿਆ ਜ਼ਿਲ੍ਹਾ ਪੱਧਰੀ ਧਰਨਾ

ਅਧਿਆਪਕਾਂ ਮੰਗਾਂ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਦਿੱਤਾ ਗਿਆ ਜ਼ਿਲ੍ਹਾ ਪੱਧਰੀ ਧਰਨਾ

by Rakha Prabh
14 views
ਫ਼ਿਰੋਜ਼ਪੁਰ/ ਗੁਰਪ੍ਰੀਤ ਸਿੰਘ ਸਿੱਧੂ 
ਅਧਿਆਪਕਾਂ ਦੀਆਂ ਜ਼ਾਇਜ ਅਤੇ ਹੱਕੀ ਮੰਗਾਂ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਬਹਾਰ  ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਧਰਨੇ ਉਪਰੰਤ  ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਦਿੱਤਾ ਗਿਆ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਰਾਜੀਵ ਹਾਂਡਾ  ਅਤੇ ਜਨਰਲ ਸਕੱਤਰ ਜਗਸੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਤੇ ਵਿਭਾਗੀ ਅਫਸਰਸ਼ਾਹੀ ਕੰਮ ਕਰਨ ਤੋਂ ਟਾਲਾ ਵੱਟ ਰਹੀ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਈਟੀਟੀ ਤੋਂ ਮਾਸਟਰ ਕੇਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ, ਮਾਸਟਰ ਕੇਡਰ ਤੋਂ ਹੈਡ ਮਾਸਟਰ, ਈਟੀਟੀ ਤੋਂ ਐਚਟੀ, ਐਚਟੀ ਤੋਂ ਸੀਐਚਟੀ, ਸੀਐਚਟੀ ਤੋਂ ਬੀਪੀਓ ਤੇ ਬੀਪੀਓ ਤੋਂ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾਂ ਕਰਵਾਉਣ ਸਬੰਧੀ, ਪੇਂਡੂ ਭੱਤਾ, ਡੀਏ ਸਮੇਤ ਬੰਦ ਕੀਤੇ ਭੱਤਿਆਂ ਦੀ ਬਹਾਲੀ ਦੇ ਲਈ , ਕੰਪਿਊਟਰ ਦਾ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਾਉਣ ਦੇ ਲਈ, ਪੀ.ਐੱਫ.ਐੱਮ.ਐੱਸ. ਤੋਂ ਚੁੱਕੀਆਂ ਸਾਰੀਆਂ ਗਰਾਂਟਾਂ ਤੁਰੰਤ ਵਾਪਸ ਕਰਵਾਉਣ ਦੇ ਲਈ, ਸਪੈਸ਼ਲ ਕਾਡਰ ਅਧਿਆਪਕ ਜੋ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਲਈ, 6635, 4161, 2392, 569 ਸਮੇਤ ਸਾਰੀਆਂ ਨਵੀਆਂ ਭਰਤੀਆਂ ਨੂੰ ਬਦਲੀ ਵਿੱਚ ਇੱਕ ਮੌਕਾ ਦਿਵਾਉਣ ਦੇ ਲਈ, 15-01-15 ਦਾ ਪਰਬੇਸ਼ਨ ਦਾ ਪੱਤਰ ਰੱਦ ਕਰਾਉਣ ਦੇ ਲਈ, 17-07-2020 ਤੋਂ ਬਾਅਦ ਭਰਤੀ ਅਧਿਆਪਕਾਂ ਦੇ ਕੇਂਦਰੀ ਸਕੇਲ ਰੱਦ ਕਰਵਾਉਣ ਦੇ ਲਈ, ਪੁਰਾਣੀ ਪੈਨਸ਼ਨ ਦਾ ਐਲਾਨ ਕਰਕੇ ਲਾਗੂ ਕਰਨ ਤੋਂ ਭੱਜੀ ਸਰਕਾਰ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ, 8886 ਦੇ ਮੁੱਖ ਅਧਿਆਪਕ ਦੀ ਸਨਿਓਰਟੀ ਵੀ ਐੱਸ.ਐੱਸ.ਏ/ਰਮਸਾ ਅਧਿਆਪਕਾਂ ਵਾਂਗ ਬਣਵਾਉਣ, ਰਮਸਾ ਅਧੀਨ ਭਰਤੀ 68 ਲੈਬ ਅਡੈੰਟਿਡ ਨੂੰ ਰੈਗੂਲਰ ਕਰਵਾਉਣ, ਰਹਿੰਦੇ 120 ਵਲੰਟੀਅਰ ਨੂੰ  ਰੈਗੂਲਰ ਕਰਵਾਉਣ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੇ ਦਫਤਰਾਂ ਵਿੱਚ ਕਲਰਕਾਂ ਦੀਆਂ ਦੋ ਅਸਾਮੀਆਂ ਕਰਨ ਸਬੰਧੀ ਦੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਭਰ ਅੰਦਰ ਵੱਡੇ ਪੱਧਰ ‘ਤੇ ਅਧਿਆਪਕਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਸਮੇਂ ਸੂਬਾ ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ, ਜ਼ਿਲ੍ਹਾ ਵਿੱਤ ਸਕੱਤਰ ਬਲਵਿੰਦਰ ਸਿੰਘ ਸੰਧੂ, ਗੁਰਚਰਨ ਸਿੰਘ ਕਲਸੀ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ 4 ਸਤੰਬਰ ਨੂੰ ਵਿੱਦਿਆ ਭਵਨ ਮੋਹਾਲੀ ਦੇ ਸਾਹਮਣੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਧਰਨੇ ਦੌਰਾਨ ਕੰਪਿਊਟਰ ਅਧਿਆਪਕ ਯੂਨੀਅਨ ਤੋਂ ਹਰਜੀਤ ਸਿੰਘ, ਸਿੱਖਿਆ ਪ੍ਰੋਵਾਇਡਰ ਯੂਨੀਅਨ ਤੋਂ ਜਗਸੀਰ ਸਿੰਘ ਸੰਧੂ, ਹਰਪਾਲ ਸਿੰਘ ਸੰਧੂ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਰਾਜਾ, ਗੌਰਵ ਮੁੰਜਾਲ, ਜਸਵਿੰਦਰ ਸਿੰਘ ਮਮਦੋਟ, ਸੰਦੀਪ ਕੁਮਾਰ, ਬਲਵਿੰਦਰ ਕੌਰ ਬਹਿਲ, ਸ਼ਹਿਨਾਜ ਨਰੂਲਾ, ਸੰਜੀਵ ਕੁਮਾਰ, ਰਣਜੀਤ ਸਿੰਘ ਖਾਲਸਾ, ਗਗਨਦੀਪ ਬੱਟੀ, ਸੰਦੀਪ ਸਹਿਗਲ, ਗੁਰਮੀਤ ਸਿੰਘ ਧੰਮ, ਪਵਨ ਕੁਮਾਰ, ਗੀਤਾ, ਗਗਨਦੀਪ ਕੌਰ, ਰੇਣੂ ਬਾਲਾ, ਪ੍ਰੈਟੀ, ਸੀਮਾ ਹਾਂਡਾ, ਜੋਤੀ, ਸੀਤਾ ਰਾਣੀ, ਪਰਮਿੰਦਰ ਕੌਰ, ਸੀਮਾ, ਕੰਵਰਵਿਕਰਮਪਾਲ ਸਿੰਘ, ਵੀਰਪਾਲ ਕੌਰ, ਚਰਨਜੀਤ ਵਾਲੀਆ,  ਲਖਵੀਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਰਾਜੀਵ ਮੋਂਗਾ, ਮਨੋਜ ਮੋਂਗਾ, ਹਰਜਿੰਦਰ ਸਿੰਘ,  ਨਵਦੀਪ ਕੁਮਾਰ,  ਮਿਸ਼ਾਲ ਧਵਨ, ਅਨਿਲ ਧਵਨ, ਸੰਜੀਵ ਮਨਚੰਦਾ, ਭਾਰਤ ਕੁਮਾਰ, ਸੁਖਵਿੰਦਰ ਸਿੰਘ, ਸੰਜੀਵ ਨਰੂਲਾ, ਸ਼ਕਤੀਮਾਨ ਸਿੰਘ, ਅਜੇ ਕੁਮਾਰ,  ਬਲਜੀਤ ਸਿੰਘ, ਪਵਨ ਕੁਮਾਰ ਆਦਿ ਸਾਥੀ ਹਾਜ਼ਰ ਸਨ।

Related Articles

Leave a Comment