Home » ‘ਬੀਬੀ ਰਜਨੀ’ ਫ਼ਿਲਮ ਦੀ ਸਮੁੱਚੀ ਟੀਮ ਨੇ ਪਿੰਗਲਵਾੜਾ ਦਾ ਕੀਤਾ ਦੋਰਾ

‘ਬੀਬੀ ਰਜਨੀ’ ਫ਼ਿਲਮ ਦੀ ਸਮੁੱਚੀ ਟੀਮ ਨੇ ਪਿੰਗਲਵਾੜਾ ਦਾ ਕੀਤਾ ਦੋਰਾ

by Rakha Prabh
20 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ)
ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਦੀ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ 30 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਲੀਜ਼ ਹੋ ਰਹੀ ਇਤਿਹਾਸਕ ਫਿਲਮ ‘ਬੀਬੀ ਰਜਨੀ’ ਦੇ ਸਾਰੇ ਅਦਾਕਾਰ ਅਤੇ ਸਮੁੱਚੀ ਟੀਮ ਨੇ ਪਿੰਗਲਵਾੜੇ ਦੇ ਦਰਸ਼ਨ ਕੀਤੇ। ਬੀਬੀ ਰਜਨੀ ਤੇ ਅਧਾਰਿਤ ਫਿਲਮ ਦੇ ਪ੍ਰੋਡਿਊਸਰ ਗੁਰਕਰਨ ਸਿੰਘ ਧਾਲੀਵਾਲ ਫਿਲਮ ਦੀ ਸਾਰੀ ਟੀਮ ਨੂੰ ਲੈ ਕੇ ਆਏ। ਸਾਦ ਮੁਰਾਦੀ ਜਿਹੀ ਸਖਸ਼ੀਅਤ ਵਿੱਚ ਬੀਬੀ ਰਜਨੀ ਦੀ ਭੂਮਿਕਾ ਨਿਭਾਉਣ ਵਾਲੀ ਰੂਪੀ ਗਿੱਲ ਅਤੇ ਉੱਘੇ ਅਦਾਕਾਰ ਜੱਸ ਬਾਜਵਾ ਨੇ ਖੁੱਲਾ ਸਮਾਂ ਕੱਢ ਕੇ ਵੱਖ-ਵੱਖ ਵਾਰਡਾਂ ਅਤੇ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਮਾਨਾਂਵਾਲਾ ਦੇ ਬੱਚਿਆਂ ਨਾਲ ਬੜੇ ਦਿਲਚਸਪੀ ਨਾਲ ਸਮਾਂ ਬਿਤਾਇਆ। ਇਸ ਮੌਕੇ ਸਾਰੀ ਟੀਮ ਨੂੰ ਸਪੈਸ਼ਲ ਬੱਚਿਆਂ ਵੱਲੋਂ ਇੱਕ ਗੀਤ ਉੱਪਰ ਡਾਂਸ ਕਰਕੇ ਜੀ ਆਇਆ ਆਖਿਆ ਗਿਆ। ਇਸ ਮੌਕੇ ਫਿਲਮ ਦੇ ਅਦਾਕਾਰਾਂ ਨੇ ਉਲਪਿੰਕ ਖੇਡਾਂ ਜਿੱਤਣ ਵਾਲੇ ਸਪੈਸ਼ਲ ਬੱਚਿਆਂ ਦੀ ਉਚੇਚੇ ਤੌਰ ਤੇ ਗੱਲਬਾਤ ਕੀਤੀ ਅਤੇ ਉਲਪਿੰਕ ਪੱਧਰ ਤੇ ਜੇਤੂ ਰਹਿਣ ਵਾਲੇ ਬੱਚਿਆਂ ਨਾਲ ਖੇਡਾਂ ਦੀਆਂ ਯਾਦਾਂ ਸਾਝੀਆਂ ਕੀਤੀਆਂ ਅਤੇ ਉਨ੍ਹਾਂ ਵੱਲੋਂ ਜਿੱਤੇ ਗਏ ਮੈਡਲਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਪਿੰਗਲਵਾੜਾ ਦੇ ਬੱਚਿਆਂ ਲਈ 4 ਸਾਇਕਲ ਛੋਟੇ ਦੋ ਸਾਇਕਲ ਵੱਡੇ ਅਤੇ ਸਟੇਸ਼ਨਰੀ ਤੋਹਫੇ ਵੱਜੋਂ ਲੈ ਕੇ ਆਏ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਅਦਾਕਾਰੀ ਰੂਪੀ ਗਿੱਲ ਨੇ ਕਿਹਾ ਕਿ ਇਸ ਇਤਿਹਾਸਕ ਫਿਲਮ ਵਿੱਚ ਰੋਲ ਉਨ੍ਹਾਂ ਲਈ ਕਿਸੇ ਚਣੌਤੀ ਤੋਂ ਘੱਟ ਨਹੀ ਸੀ ਅਤੇ ਬੀਬੀ ਰਜਨੀ ਦੀ ਭੂਮਿਕਾ ਨਿਭਾਉਣਾ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਇਤਿਹਾਸਕ ਜਾਣਕਾਰੀ ਤੋਂ ਰੁਬਰੂ ਹੋਣਗੇ। ਇਸ ਮੌਕੇ ਫਿਲਮ ਦੇ ਪ੍ਰਮੁੱਖ ਅਦਾਕਾਰ ਜੱਸ ਬਾਜਵਾ, ਜਰਨੈਲ ਸਿੰਘ ਅਤੇ ਰੂਪੀ ਗਿੱਲ ਆਦਿ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿੰਗਲਵਾੜਾ ਦੇ ਦਰਸ਼ਨ ਕਰਕੇ ਅੱਜ ਉਹ ਬੜੇ ਭਾਵੁਕ ਹਨ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਪਦਾਰਥਵਾਦੀ ਅਤੇ ਭੱਜ-ਦੌੜ ਦੀ ਜਿੰਦਗੀ ਵਿੱਚੋਂ ਸਮਾਂ ਕੱਢ ਕੇ ਪਿੰਗਲਵਾੜਾ ਜ਼ਰੂਰ ਦੇਖਨ, ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਅਸਲ ਮੰਦਿਰ ਪਿੰਗਲਵਾੜਾ ਹੈ ਅਤੇ ਸਪੈਸ਼ਲ ਬੱਚਿਆਂ ਦੀਆਂ ਉਲਪਿੰਕ ਖੇਡਾਂ ਵਿੱਚ ਪ੍ਰਾਪਤੀਆਂ ਸੁਣ ਕੇ ਉਹ ਦੰਗ ਰਹਿ ਗਏ ਹਨ। ਇਸ ਮੌਕੇ ਫਿਲਮ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਪਿੰਗਲਵਾੜਾ ਦੇ ਦਰਸ਼ਨ ਕਰਕੇ ਉਹ ਭਗਤ ਪੂਰਨ ਸਿੰਘ ਜੀ ਨੂੰ ਨਤਮਸਤਕ ਹੋ ਗਏ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਟੀਮ ਹੀ ਵਡਭਾਗੀ ਹੈ, ਜੋ ਫਿਲਮ ਦੇ ਸਬੱਬ ਵਿੱਚ ਪਿੰਗਲਵਾੜੇ ਦੇ ਦਰਸ਼ਨ ਕਰ ਰਹੀ ਹੈ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੌੜਾ ਅਤੇ ਪ੍ਰੀਤ ਇੰਦਰ ਕੌਰ ਆਦਿ ਸੁਸਾਇਟੀ ਮੈਂਬਰਾਂ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਜੀ ਆਇਆ ਆਖਿਆ ਅਤੇ ਭਗਤ ਪੂਰਨ ਸਿੰਘ ਜੀ ਦੁਆਰਾ ਕੀਤੀ ਸੇਵਾ ਨੂੰ ਬੜੇ ਵੇਰਵੇ ਸਹਿਤ ਬਿਆਨ ਕੀਤੀ। ਇਸ ਮੌਕੇ ਸਮੁੱਚੀ ਟੀਮ ਨੇ ਪਿੰਗਲਵਾੜਾ ਸੰਸਥਾ ਦੀਆ ਵੱਖ-ਵੱਖ ਵਾਰਡਾਂ ਤੇ ਸੈਟਰਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ।
ਇਸ ਮੌਕੇ ਫਿਲਮ ਦੀ ਸਮੁੱਚੀ ਟੀਮ ਨੂੰ ਭਗਤ ਪੂਰਨ ਸਿੰਘ ਜੀ ਦੀ ਮਾਨਵਤਾ ਦੀ ਭਲਾਈ ਲਈ ਸੰਦੇਸ਼ ਦਿੰਦੀ ਤਸਵੀਰ ਅਤੇ ਗਿਆਨ ਵਰਧਕ ਪਿੰਗਲਵਾੜੇ ਦਾ ਸਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਸਿੰਘ ਗਿੱਲ, ਯੋਗੇਸ਼ ਸੂਰੀ, ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਦਲਜੀਤ ਕੌਰ ਅਤੇ ਪਿੰਗਲਵਾੜਾ ਪਰਿਵਾਰ ਦੇ ਕਈ ਮੈਂਬਰ ਹਾਜ਼ਰ ਸਨ।

Related Articles

Leave a Comment