ਮਲੋਟ,08 ਅਗਸਤ (ਪ੍ਰੇਮ ਗਰਗ)-
ਐਸਡੀ ਸਕੂਲ ਰੱਥੜੀਆਂ ਦੇ ਵਿਦਿਆਰਥੀਆਂ ਨੇ ਹੈਂਡਬਾਲ ਦੇ ਸਕੂਲੀ ਖੇਡਾਂ ਦੇ ਹੋਏ ਮੁਕਾਬਲਿਆਂ ਵਿੱਚ ਹਰ ਵਾਰ ਦੀ ਤਰਾ ਇਸ ਵਾਰ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਲੜਕੇ ਵਿੱਚ ਦੂਜਾ ਸਥਾਨ, ਅੰਡਰ-17 ਲੜਕੇ ਅਤੇ ਅੰਡਰ-14 ਲੜਕੇ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪਿ੍ਰੰਸੀਪਲ ਸ੍ਰੀ ਰਮਨ ਕੁਮਾਰ ਨੇ ਦੱਸਿਆ ਕਿ ਇਸ ਸਕੂਲ ਦੇ 10 ਖਿਡਾਰੀਆ ਦੀ ਜ਼ਿਲਾ ਪੱਧਰ ਲਈ ਚੋਣ ਕੀਤੀ ਗਈ। ਇਸ ਪ੍ਰਾਪਤੀ ਤੇ ਪਿ੍ਰੰਸੀਪਲ ਸ੍ਰੀ ਰਮਨ ਕੁਮਾਰ ਨੇ ਖਿਡਾਰੀਆਂ ਨੂੰ ਅਤੇ ਡੀ ਪੀ ਬਲਕਾਰ ਸਿੰਘ ਨੂੰ ਵਧਾਈ ਦਿੱਤੀ। ਸੰਸਥਾ ਦੇ ਪ੍ਰਧਾਨ ਸ੍ਰੀ ਰਜਿੰਦਰ ਗਰਗ, ਮੈਨੇਜਰ ਸ੍ਰੀ ਵਿਕਾਸ ਗੋਇਲ ਅਤੇ ਐਸਡੀ ਸਕੂਲ ਮਲੋਟ ਦੇ ਪਿ੍ਰੰਸੀਪਲ ਡਾ.ਨੀਰੂ ਬੱਠਲਾ ਵਾਟਸ ਨੇ ਖਿਡਾਰੀਆਂ, ਉਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਜਿਲਾ ਪੱਧਰੀ ਮੁਕਾਬਲਿਆ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।