Big News : ਫਿਰ ਪਵੇਗਾ ਮੀਂਹ ਜਾਂ ਮਿਲੇਗੀ ਰਾਹਤ? ਕਈ ਸੂਬਿਆਂ ’ਚ ਯੈਲੋ ਅਲਰਟ
ਨਵੀਂ ਦਿੱਲੀ, 29 ਸਤੰਬਰ : ਮੌਨਸੂਨ ਜਾ ਰਿਹਾ ਹੈ ਪਰ ਹਾਲੇ ਵੀ ਇਸ ਦੇ ਪੂਰੀ ਤਰ੍ਹਾਂ ਖਤਮ ਹੋਣ ’ਚ ਅਜੇ ਕਈ ਦਿਨ ਬਾਕੀ ਹਨ। ਮੌਸਮ ਵਿਭਾਗ ਨੇ 30 ਸਤੰਬਰ ਤੱਕ ਕਈ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 1 ਅਕਤੂਬਰ ਤੋਂ ਓਡੀਸਾ ’ਚ ਭਾਰੀ ਬਾਰਿਸ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਵੀਰਵਾਰ ਯਾਨੀ 29 ਸਤੰਬਰ ਨੂੰ ਓਡੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ 9 ਸੂਬਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਕੁਝ ਸੂਬਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਸਕਾਈਮੇਟ ਮੌਸਮ ਮੁਤਾਬਕ ਪਾਕਿਸਤਾਨ ਦੇ ਕੇਂਦਰੀ ਹਿੱਸਿਆਂ ’ਤੇ ਚੱਕਰਵਾਤੀ ਚੱਕਰ ਜਾਰੀ ਹੈ। ਇੱਕ ਹੋਰ ਚੱਕਰਵਾਤੀ ਚੱਕਰ ਉੱਤਰ-ਪੱਛਮ ਅਤੇ ਨਾਲ ਲੱਗਦੇ ਪੱਛਮੀ-ਕੇਂਦਰੀ ਬੰਗਾਲ ਦੀ ਖਾੜੀ ’ਤੇ ਸਥਿਤ ਹੈ। ਇਸ ਪ੍ਰਭਾਵ ਨਾਲ ਵੀਰਵਾਰ ਨੂੰ ਉੱਤਰ-ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ੍ਹ, ਬਿਹਾਰ, ਮਹਾਰਾਸਟਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ ਹੋ ਸਕਦੀ ਹੈ।
ਉੱਤਰਾਖੰਡ, ਸਿੱਕਮ, ਉੱਤਰ ਪ੍ਰਦੇਸ, ਕੇਰਲ ਅਤੇ ਲਕਸਦੀਪ ’ਚ ਹਲਕੀ ਬਾਰਿਸ ਹੋ ਸਕਦੀ ਹੈ। ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਆਉਣ ਵਾਲੇ ਦਿਨਾਂ ’ਚ ਮੀਂਹ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਰਾਜਧਾਨੀ ਦਿੱਲੀ ਅਤੇ ਐਨਸੀਆਰ ’ਚ ਆਸਮਾਨ ਬੱਦਲਵਾਈ ਰਹੇਗਾ।
ਮੌਸਮ ਵਿਭਾਗ ਦੇ ਅਨੁਸਾਰ, ਵੀਰਵਾਰ, 29 ਸਤੰਬਰ 2022 ਨੂੰ ਝਾਰਖੰਡ, ਪੱਛਮੀ ਬੰਗਾਲ, ਓਡੀਸਾ, ਛੱਤੀਸਗੜ੍ਹ, ਮਹਾਰਾਸਟਰ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ, ਤਾਮਿਲਨਾਡੂ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਉੜੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ, ਕਰਨਾਟਕ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੇਸ਼ ਦੇ 9 ਸੂਬਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ।