Home » ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤ ਅੰਦਰ ਘੁਸਪੈਠ, ਬੀ.ਐਸ.ਐਫ. ਨੇ ਕੀਤੀ ਫਾਈਰਿੰਗ

ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤ ਅੰਦਰ ਘੁਸਪੈਠ, ਬੀ.ਐਸ.ਐਫ. ਨੇ ਕੀਤੀ ਫਾਈਰਿੰਗ

by Rakha Prabh
236 views

ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤ ਅੰਦਰ ਘੁਸਪੈਠ, ਬੀ.ਐਸ.ਐਫ. ਨੇ ਕੀਤੀ ਫਾਈਰਿੰਗ
ਖਾਲੜਾ, 29 ਸਤੰਬਰ : ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹਦੀ ਚੌਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਏਰੀਏ ਅੰਦਰ 28 ਅਤੇ 29 ਸਤੰਬਰ 2022 ਦੀ ਦਰਮਿਆਨੀ ਰਾਤ ਨੂੰ ਲਗਭਗ 3:10 ਵਜੇ ਪਾਕਿਸਤਾਨੀ ਡਰੋਨ ਵੱਲੋਂ ਭਾਰਤ ਅੰਦਰ ਘੁਸਪੈਠ ਕਰਨ ਦਾ ਸਮਾਚਾਰ ਹੈ। ਡਰੋਨ ਨੂੰ ਡੇਗਣ ਲਈ ਬੀ.ਐਸ.ਐਫ. ਦੇ ਜਵਾਨਾਂ ਵੱਲੋਂ 6 ਗੋਲੀਆਂ ਅਤੇ ਇਕ ਐਲੂਮੀਨੇਸ਼ਨ ਬੰਬ ਚਲਾਇਆ ਗਿਆ।

You Might Be Interested In

ਦੱਸਿਆ ਜਾ ਰਿਹਾ ਹੈ ਕਿ ਅਮਰਕੋਟ ਸੈਕਟਰ ’ਚ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਰਾਤ ਲਗਭਗ 3:10 ਵਜੇ ਬੀਓਪੀ ਕੇਐਸ ਵਾਲਾ ’ਚ ਸਥਿਤ ਬੁਰਜੀ ਨੰਬਰ-138 ਨੇੜੇ ਇੱਕ ਵੱਡਾ ਡਰੋਨ ਦੇਖਿਆ। ਲਗਭਗ ਤਿੰਨ ਮਿੰਟ ਤੱਕ ਇਹ ਡਰੋਨ ਭਾਰਤੀ ਖੇਤਰ ਦੇ ਉੱਪਰ ਉੱਡਦਾ ਰਿਹਾ। ਇਸ ਤੋਂ ਬਾਅਦ, ਜਵਾਬੀ ਕਾਰਵਾਈ ’ਚ, ਬੀਐਸਐਫ ਦੇ ਜਵਾਨਾਂ ਨੇ ਪਹਿਲਾਂ ਇੱਕ ਈਐਲਯੂ ਬੰਬ ਸੁੱਟਿਆ ਅਤੇ ਫਿਰ 6 ਰਾਉਂਡ ਫਾਇਰ ਕੀਤੇ। ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ।

ਇਸੇ ਤਰ੍ਹਾਂ ਬੀਓਪੀ ਮਹਿੰਦਰਾ ਵਿਖੇ ਤਾਇਨਾਤ ਬੀਐਸਐਫ ਜਵਾਨਾਂ ਨੇ ਸਵੇਰੇ ਲਗਭਗ 4:15 ਵਜੇ ਬੁਰਜੀ ਨੰਬਰ-120-20,21 ਨੇੜੇ ਇੱਕ ਡਰੋਨ ਦੇਖਿਆ। ਡਰੋਨ ਨੂੰ ਦੇਖ ਕੇ ਬੀਐਸਐਫ ਦੇ ਜਵਾਨਾਂ ਨੇ ਤਿੰਨ ਰਾਉਂਡ ਫਾਇਰ ਕੀਤੇ। ਇਸ ਦੌਰਾਨ ਡਰੋਨ ਪਾਕਿਸਤਾਨ ਨੂੰ ਵਾਪਸ ਆ ਗਿਆ। ਐਸ.ਪੀ. (ਆਈ) ਵਿਸਾਲਜੀਤ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਸਹਿਯੋਗ ਨਾਲ ਦੋਵਾਂ ਇਲਾਕਿਆਂ ’ਚ ਤਲਾਸੀ ਮੁਹਿੰਮ ਚਲਾਈ ਗਈ ਸੀ, ਪਰ ਕੋਈ ਵੀ ਇਤਰਾਜਯੋਗ ਵਸਤੂ ਬਰਾਮਦ ਨਹੀਂ ਹੋਈ ਹੈ। ਘਟਨਾ ਸਥਾਨ ’ਤੇ ਬੀ.ਐਸ.ਐਫ.ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

Related Articles

Leave a Comment