ਨਿਹਾਲ ਸਿੰਘ ਵਾਲਾ /ਮੋਗਾ 4 ਅਪ੍ਰੈਲ (ਕੇਵਲ ਸਿੰਘ ਘਾਰੂ)
ਬਹੁਜਨ ਸਮਾਜ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਤੇ ਹਲਕਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਕਾਰਜਕਰਤਾਵਾਂ ਤੇ ਆਗੂਆਂ ਵਲੋਂ ਸਮਾਜਕ ਪ੍ਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦੇ ਮੁੱਦਈ ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜੇ ਨੂੰ ਸਮਰਪਤ ਕੇਡਰ ਕੈਂਪ ਆਯੋਜਿਤ ਕੀਤੇ ਗਏ। ਜਿਨ੍ਹਾਂ ਵਿਚ ਸਾਹਿਬ ਕਾਂਸ਼ੀ ਰਾਮ ਜੀ ਦੀ ਲਹਿਰ ਨਾਲ ਬਾਲ ਅਵਸਥਾ ਤੋਂ ਸਮਰਪਿਤ ਭਾਵਨਾ ਨਾਲ ਜੁੜੀ ਬਸਪਾ ਆਗੂ ਬੀਬੀ ਸੁਨੀਤਾ ਰਾਣੀ ਮੋਗਾ ਮੁੱਖ ਮਹਿਮਾਨ ਵਜੋਂ ਪੁੱਜੇ।
ਉਹਨਾਂ ਵਲੋਂ ਦਲਿਤ ਸ਼ੋਸ਼ਿਤ ਸਮਾਜ ਦੇ ਮਸੀਹਾ ਸਾਹਿਬ ਕਾਂਸ਼ੀ ਰਾਮ ਜੀ ਦੇ ਜ਼ਿੰਦਗੀ ਭਰ ਕੀਤੇ ਗਏ ਸੰਘਰਸ਼ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਸਾਹਿਬ ਨੇ ਸਾਈਕਲ ਤੇ ਘੁੰਮ ਘੁੰਮ ਕੇ ਪੂਰੇ ਦੇਸ਼ ਦੇ ਕੋਨੇ ਕੋਨੇ ਵਿਚ ਬਹੁਜਨ ਸਮਾਜ ਨੂੰ ਆਪਣੇ ਵੋਟ ਦੀ ਤਾਕਤ ਤੋਂ ਜਾਣੂ ਕਰਵਾਇਆ ਅਤੇ ਅਣਗੌਲ਼ੇ ਲੋਕਾਂ ਵਿਚ ਰਾਜਨੀਤਕ ਚੇਤਨਾ ਦਾ ਸੰਚਾਰ ਕੀਤਾ। ਜਿਸ ਕਰਕੇ ਸੜਕ ਦੇ ਕਿਨਾਰੇ ਬੈਠੇ ਮੋਚੀ ਤੋਂ ਲੈਕੇ ਢੂਈ ਤੇ ਬੋਰੀਆਂ ਚੁਕਣ ਵਾਲੇ ਮਜ਼ਦੂਰ ਵੀ ਰਾਜ ਭਾਗ ਦੇ ਸੁਪਨੇ ਲੈਣ ਲੱਗੇ। ਉਨ੍ਹਾਂ ਨੇ ਉਂਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਵਿਚ ਬਹੁਜਨਾਂ ਦੀ ਸਰਕਾਰ ਬਣਾਕੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ। ਬੀਬੀ ਸੁਨੀਤਾ ਰਾਣੀ ਮੋਗਾ ਨੇ 2024 ਵਿਚ ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਹਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸੇਵਕ ਸਿੰਘ ਮਾਣੂਕੇ, ਸੰਪੂਰਨ ਸਿੰਘ ਪੱਤੋ, ਜੋਰਾ ਸਿੰਘ ਭੰਗਾ, ਸ਼ਿੰਗਾਰਾ ਸਿੰਘ ਰਣਸੀਂਹ ਕਲਾਂ, ਰੂਪ ਸਿੰਘ ਰਣਸੀਂਹ ਖੁਰਦ, ਗੁਰਜੰਟ ਸਿੰਘ ਖਾਲਸਾ ਸੈਦੋਕੇ, ਇੰਦਰਜੀਤ ਸਿੰਘ ਸੇਖਾ, ਸੁਖਦੇਵ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਬਾਘਾਪੁਰਾਣਾ, ਰਾਜਪਾਲ ਸਿੰਘ, ਸੁਖਦੇਵ ਸਿੰਘ ਖਾਲਸਾ ਸੇਖਾ ਖੁਰਦ,ਕਰਨੈਲ ਸਿੰਘ ਕਾਲੇਕੇ, ਸਰਵਣ ਸਿੰਘ ਕਾਲੇਕੇ, ਪ੍ਰੀਤਮ ਸਿੰਘ ਬੀ ਏ ਬਾਘਾਪੁਰਾਣਾ ਤੇ ਹੋਰ ਆਗੂ ਹਾਜ਼ਰ ਸਨ।