ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਅੱਜ ਮਿਤੀ 5-9-2023 ਨੂੰ ਸਰਬਜੀਤ ਸਿੰਘ ਬਾਜਵਾ ਏਸੀਪੀ ਏਅਰਪੋਰਟ, ਅੰਮ੍ਰਿਤਸਰ ਅਤੇ ਸਬ ਇੰਸਪੈਕਟਰ ਕਲਜੀਤ ਕੌਰ ਮੁੱਖ ਅਫਸਰ ਥਾਣਾ ਏਅਰਪੋਰਟ ਅੰਮ੍ਰਿਤਸਰ ਵੱਲੋਂ ਪਿੰਡ ਹੇਰ ਕਲੋਨੀ (ਹਲਕਾ ਅਟਾਰੀ) ਦੇ ਸਰੰਪਚ ,ਮੈਂਬਰ ਪੰਚਾਇਤ ਅਤੇ ਮੋਹਤਬਰ ਵਿਅਕਤੀਆ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।