Home » ਬਹੁਜਨ ਸਮਾਜ ਪਾਰਟੀ 13 ਸੀਟਾਂ ਤੇ ਇਕੱਲੇ ਚੋਣ ਲੜੇਗੀ – ਰਣਧੀਰ ਸਿੰਘ ਬੈਨੀਵਾਲ

ਬਹੁਜਨ ਸਮਾਜ ਪਾਰਟੀ 13 ਸੀਟਾਂ ਤੇ ਇਕੱਲੇ ਚੋਣ ਲੜੇਗੀ – ਰਣਧੀਰ ਸਿੰਘ ਬੈਨੀਵਾਲ

by Rakha Prabh
50 views

ਜਲੰਧਰ 22 ਮਾਰਚ

ਬਹੁਜਨ ਸਮਾਜ ਪਾਰਟੀ ਦੀ ਅੱਜ ਜਲੰਧਰ ਵਿਖੇ ਸੰਸਦੀ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਜਿਸ ਵਿੱਚ 13 ਲੋਕ ਸਭਾ ਦੀ ਲੀਡਰਸ਼ਿਪ ਨਾਲ ਪਾਰਲੀਮੈਂਟ ਵਾਈਜ ਮੀਟਿੰਗ ਕੀਤੀ। ਇਸ ਮੌਕੇ ਹਰੇਕ ਲੋਕ ਸਭਾ ਦੇ ਚਾਰ ਤੋਂ ਪੰਜ ਉਮੀਦਵਾਰਾਂ ਦੇ ਪੈਨਲ ਨੂੰ ਲੀਡਰਸ਼ਿਪ ਨਾਲ ਮੰਥਨ ਕੀਤਾ ਗਿਆ। ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਹਾਜ਼ਰ ਸਨ। ਸ੍ਰੀ ਬੈਨੀਵਾਲ ਜੀ ਨੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਸੁਨੇਹਾ ਪਾਰਟੀ ਵਰਕਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ 13 ਲੋਕ ਸਭਾ ਸੀਟਾਂ ਤੇ ਇਕੱਲੀ ਚੋਣ ਲੜੇਗੀ। ਹਰ ਲੋਕ ਸਭਾ ਸੀਟ ਤੋਂ ਪੈਨਲ ਕੀਤੇ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਵਿਸਥਾਰ ਨਾਲ ਪਾਰਟੀ ਲੀਡਰਸ਼ਿਪ ਨਾਲ ਚਰਚਾ ਕੀਤੀ ਅਤੇ 31 ਮਾਰਚ ਤੱਕ ਪਾਰਟੀ ਲੀਡਰਸ਼ਿਪ ਨੂੰ ਪੈਨਲ ਦੇ ਨਾਵਾਂ ਵਿੱਚੋਂ ਇੱਕ ਉਮੀਦਵਾਰ ਤੇ ਆਮ ਰਾਏ ਬਣਾਉਣ ਦਾ ਸਮਾਂ ਦਿੱਤਾ। ਹਾਲਾਂਕਿ ਇਸ ਮੌਕੇ ਬਹੁਗਿਣਤੀ ਲੋਕ ਸਭਾਵਾਂ ਦੀ ਲੀਡਰਸ਼ਿਪ ਨੇ ਉਮੀਦਵਾਰ ਦੀ ਚੋਣ ਲਈ ਹਾਈ ਕਮਾਂਡ ਨੂੰ ਅਖਤਿਆਰ ਦਿੱਤੇ। ਸ਼੍ਰੀ ਬੈਨੀਵਾਲ ਜੀ ਨੇ ਕਿਹਾ ਕਿ ਬਹੁਜਨ ਸਮਾਜ ਅਤੇ ਕੇਡਰ ਨੂੰ ਲਾਮਬੰਦ ਕਰਕੇ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪੂਰਤੀ ਲਈ ਸੱਤਾ ਤੇ ਕਬਜ਼ਾ ਕਰਨਾ ਬਸਪਾ ਦਾ ਮੁੱਖ ਨਿਸ਼ਾਨਾ ਹੈ। ਇਸ ਮੌਕੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜੀ, ਸੂਬਾ ਇੰਚਾਰਜ ਵਿਧਾਇਕ ਡਾ. ਨਛੱਤਰ ਪਾਲ ਅਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Articles

Leave a Comment