Home » ਸਫਾਈ ਸੇਵਕ ਯੂਨੀਅਨ ਜ਼ੀਰਾ ਵੱਲੋਂ ਰੋਸ ਪ੍ਰਦਰਸ਼ਨ ਰਾਹੀਂ ਧਰਨੇ ਚ ਕੀਤੀ ਸ਼ਮੂਲੀਅਤ

ਸਫਾਈ ਸੇਵਕ ਯੂਨੀਅਨ ਜ਼ੀਰਾ ਵੱਲੋਂ ਰੋਸ ਪ੍ਰਦਰਸ਼ਨ ਰਾਹੀਂ ਧਰਨੇ ਚ ਕੀਤੀ ਸ਼ਮੂਲੀਅਤ

by Rakha Prabh
77 views

ਜ਼ੀਰਾ / ਫਿਰੋਜ਼ਪੁਰ, 16 ਫਰਵਰੀ (ਜੀ.ਐਸ.ਸਿੱਧੂ  ‌) ਸਫਾਈ ਸੇਵਕ ਯੂਨੀਅਨ ਪੰਜਾਬ ਬਲਾਕ ਜ਼ੀਰਾ ਵੱਲੋ ਪ੍ਰਧਾਨ ਕੱਲੂ ਰਾਮ ਸਾਲਸਰ ਦੀ ਅਗਵਾਈ ਹੇਠ ਦੇਸ਼ ਵਿਆਪੀ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਅਤੇ ਨਗਰ ਕੌਂਸਲ ਜ਼ੀਰਾ ਦੇ ਬਾਹਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁਲਾਜ਼ਮ ਆਗੂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਅਤੇ ਨਗਰ ਕੌਂਸਲ ਪ੍ਰਧਾਨ ਡਾ ਰਛਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਕਿਸਾਨ ਮਜ਼ਦੂਰ ਮੁਲਾਜ਼ਮ ਵਰਗ ਨੂੰ ਖਤਮ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ। ਦੇਸ਼ ਦੀ ਬੇਰੋਜ਼ਗਾਰੀ ਦੀ ਦਰ 7.4 ਤੇ ਪਹੁੰਚ ਗਈ ਹੈ ਸਰਕਾਰੀ ਵਿਭਾਗਾਂ ਅੰਦਰ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹੋਈਆਂ ਹਨ ਅਤੇ ਪੜਿਆ ਲਿਖਿਆ ਨੌਜਵਾਨ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਸਰਕਾਰਾਂ ਮੁਲਾਜ਼ਮਾਂ ਨੂੰ ਖਤਮ ਕਰਨ ਲਈ ਨਵੇਂ ਨਵੇਂ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲੀ ਕੀਤੀ ਜਾਵੇ,ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਕੱਟੇ ਗਏ ਭੱਤੇ ਲਾਗੂ ਕੀਤੇ ਜਾਣ ਨਿਗੁਣੀਆਂ ਤਨਖਾਹ ਤੇ ਕੰਮ ਕਰਦੇ ਆਂਗਣਵਾੜੀ ਮਿੰਡ ਡੇ ਮੀਲ ਜੰਗਲਾਤ ਵਰਕਰਜ਼ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇਂ ਹੋਰਨਾਂ ਤੋਂ ਇਲਾਵਾ ਰੋਹਿਤ ਕਰੋਤੀਆ ਵਾਈਸ ਪ੍ਰਧਾਨ, ਇਤਬਾਰੀ ਚੰਦ ,ਅਜੈ ਕੁਮਾਰ ਫੋਜੀ, ਚੇਅਰਮੈਨ ਵਿਸ਼ਨੂ ਰਾਮ, ਵਾਈਸ ਸੈਕਟਰੀ ਅਜੇ ਕੁਮਾਰ, ਕੈਸ਼ੀਅਰ ਸੋਹਨ ਲਾਲ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਵਿਭਾਗਾਂ ਵਿਚ ਖਾਲੀ ਪੋਸਟਾਂ ਭਰੀਆਂ ਜਾਣ, ਦਰਜਾ ਚਾਰ ਮੁਲਾਜ਼ਮਾਂ ਦੀਆਂ ਰੁਕੀਆਂ ਪ੍ਰਮੋਸ਼ਨਾ ਕੀਤੀਆਂ ਜਾਣ ਮਹਿੰਗਾਈ ਨੂੰ ਵੇਖਿਆ ਤਨਖਾਹਾ ਵਿਚ ਵਾਧਾ ਕੀਤਾ ਜਾਵੇ ਅਤੇ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਮਾਰੂ ਕਨੂੰਨ ਰੱਦ ਕੀਤੇ ਜਾਣ। ਇਸ ਮੌਕੇ ਵੀਰਵਾਰ, ਦਲੀਪ ਕੁਮਾਰ, ਦੇਵ ਕੁਮਾਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਸੁਖਦੀਪ ਸਿੰਘ, ਬਲਵੰਤ ਸਿੰਘ, ਸਾਵਣ ਕੁਮਾਰ, ਰਾਜਾ ਰਾਮ, ਜਗਮੋਹਨ ਸਿੰਘ, ਵਿਜੇ ਕੁਮਾਰ, ਗਰਦਾਰੀ ਲਾਲ ਆਦਿ ਤੋਂ ਇਲਾਵਾਂ ਸਫ਼ਾਈ ਮੁਲਾਜ਼ਮਾਂ ਨੇ ਵੱਡੀ ਗਿਣਤੀ ਹਾਜ਼ਰੀ ਲਗਵਾਈ। ਇਸ ਮੌਕੇ ਧਰਨਾ ਦੇਣ ਉਪਰੰਤ ਰੋਸ ਰੈਲੀ ਦੇ ਰੂਪ ਵਿੱਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੇਨ ਚੌਕ ਵਿਖੇ ਦਿੱਤੇ ਧਰਨੇ ਵਿੱਚ ਸ਼ਾਮਲ ਹੋ ਗਏ।

Related Articles

Leave a Comment