Home » ਬਾਬਾ ਕਰਮ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ 19 ਫਰਵਰੀ ਤੋਂ ਹੋਣਗੇ ਆਰੰਭ 25 ਫਰਵਰੀ ਨੂੰ ਹੋਵੇਗੀ ਸਮਾਪਤੀ

ਬਾਬਾ ਕਰਮ ਸਿੰਘ ਜੀ ਦੀ ਸਲਾਨਾ ਬਰਸੀ ਸਮਾਗਮ 19 ਫਰਵਰੀ ਤੋਂ ਹੋਣਗੇ ਆਰੰਭ 25 ਫਰਵਰੀ ਨੂੰ ਹੋਵੇਗੀ ਸਮਾਪਤੀ

19 ਫਰਵਰੀ ਨੂੰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕੀਤੇ ਜਾਣਗੇ ਆਰੰਭ

by Rakha Prabh
24 views

ਜ਼ੀਰਾ/ਮੱਖੂ, 17 ਫਰਵਰੀ ( ਜੀ.ਐਸ.ਸਿੱਧੂ ) ਇਥੋਂ ਨਜ਼ਦੀਕੀ ਪਿੰਡ ਵਾਰਸ ਵਾਲਾ ਜੱਟਾਂ ਵਿਖੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਦੀ ਸਲਾਨਾ ਬਰਸੀ ਹਰ ਸਾਲ ਦੇਸੀ ਮਹੀਨੇ ਫੱਗਣ ਦੇ ਦੂਜੇ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ।ਜੋ ਕਿ ਇਸ ਵਾਰ 29 ਫਰਵਰੀ ਤੋਂ ਲੈਕੇ 25 ਫਰਵਰੀ ਤੱਕ ਮਨਾਈ ਜਾ ਰਹੀ ਹੈ।ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਵਾਰ ਗੁਰੂਦਵਾਰਾ ਸਾਹਿਬ ਜੀ ਦੀ ਨਵੀਂ ਇਮਾਰਤ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਤਿੰਨ ਲੜੀਆ ਚਲਾਈਆਂ ਜਾਣਗੀਆਂ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ 19 ਫਰਵਰੀ ਦਿਨ ਸੋਮਵਾਰ ਨੂੰ ਆਰੰਭ ਹੋਣਗੇ ਜਿਹਨਾਂ ਦੇ ਭੋਗ 21 ਫਰਵਰੀ ਦਿਨ ਬੁੱਧਵਾਰ ਨੂੰ ਪਾਏ ਜਾਣਗੇ ਅਤੇ ਉਪਰੰਤ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਹਨਾਂ ਦੇ ਭੋਗ 23 ਫਰਵਰੀ ਦਿਨ ਸ਼ੁਕਰਵਾਰ ਪਾਏ ਜਾਣਗੇ ਅਤੇ ਇਸ ਤੋਂ ਉਪਰੰਤ ਤੀਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਹਨਾਂ ਦੀ ਸਮਾਪਤੀ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ 25 ਫਰਵਰੀ ਦਿਨ ਐਤਵਾਰ ਨੂੰ ਹੋਵੇਗੀ। ਇਸ ਮੌਕੇ ਰਾਗੀ, ਢਾਡੀ, ਅਤੇ ਕਵੀਸ਼ਰੀ ਜੱਥਿਆਂ ਦੁਆਰਾ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹਨਾਂ ਸਮਾਗਮਾਂ ਦਾ ਸਿਧਾ ਪ੍ਰਸਾਰਣ YOUTUBE CHANNEL JEE TV ਪੰਜਾਬੀ ਉਤੇ ਕੀਤਾ ਜਾਵੇਗਾ।ਗੁਰਦੁਆਰਾ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਵਾਰਸ ਵਾਲਾ ਜੱਟਾਂ ਵੱਲੋਂ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ।

Related Articles

Leave a Comment