Home » ਗਰਭਵਤੀ ਔਰਤਾਂ ਨੂੰ ਹੈਪੇਟਾਇਟਸ ਸੰਬੰਧੀ ਜਾਂਚ ਕਰਵਾਉਣੀ ਹੈ ਜ਼ਰੂਰੀ: ਸਿਵਲ ਸਰਜਨ ਡਾ: ਪਰਮਿੰਦਰ ਕੌਰ

ਗਰਭਵਤੀ ਔਰਤਾਂ ਨੂੰ ਹੈਪੇਟਾਇਟਸ ਸੰਬੰਧੀ ਜਾਂਚ ਕਰਵਾਉਣੀ ਹੈ ਜ਼ਰੂਰੀ: ਸਿਵਲ ਸਰਜਨ ਡਾ: ਪਰਮਿੰਦਰ ਕੌਰ

ਹੈਪੇਟਾਇਟਸ, ਇਲਾਜ਼ ਤੋਂ ਬਿਹਤਰ ਹੈ ਬਚਾਅ: ਸਿਵਲ ਸਰਜਨ ਡਾ: ਪਰਮਿੰਦਰ ਕੌਰ

by Rakha Prabh
41 views

ਵਿਸ਼ਵ ਹੈਪੇਟਾਇਟਸ ਦਿਵਸ ਮਨਾਇਆ

ਸੰਗਰੂਰ, 28 ਜੁਲਾਈ, 2023: ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸੰਗਰੂਰ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ “ਇੱਕ ਜਿੰਦਗੀ, ਇੱਕ ਜਿਗ਼ਰ” ਥੀਮ ਤਹਿਤ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਹੈਪੇਟਾਇਟਸ ਬਿਮਾਰੀ ਬਾਰੇ ਜਾਗਰੁਕ ਕਰਨ ਲਈ 24 ਤੋਂ 29 ਜੁਲਾਈ ਤੱਕ ਜਾਗਰੁਕਤਾ ਹਫਤਾ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਡਾ.ਹਰਅਸ਼ੀਸ਼ ਜਿੰਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੈਪੇਟਾਇਟਸ ਇੱਕ ਜਿਗ਼ਰ ਦੀ ਬਿਮਾਰੀ ਹੈ ਜੋ ਕਿ ਹੈਪੇਟਾਇਟਸ ਵਾਇਰਸ ਦੀ ਇਨਫੈਕਸ਼ਨ ਨਾਲ ਫੈਲਦੀ ਹੈ। ਹੈਪੇਟਾਇਟਸ ਬੀ ਪੌਜ਼ਟਿਵ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ ਇਸ ਲਈ ਹੈਪੇਟਾਇਟਸ ਬੀ ਪੌਜ਼ਿਟਿਵ ਮਾਂ ਤੋਂ ਨਵ ਜੰਮੇ ਬੱਚੇ ਨੂੰ ਜੇਕਰ 12 ਘੰਟੇ ਦੇ ਵਿਚ ਏਮਿਓਨੋ ਗਲੋਬੁਲਿਨ ਟੀਕਾ ਦੇ ਦਿੱਤਾ ਜਾਵੇ ਤਾਂ ਬੱਚੇ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵਜੰਮੇ ਬੱਚੇ ਨੂੰ 24 ਘੰਟੇ ਦੇ ਅੰਦਰ ਅੰਦਰ ਪਹਿਲ ਦੇ ਆਧਾਰ ਤੇ ਹੈਪੇਟਾਇਟਸ ਬੀ ਦੀ ਜ਼ੀਰੋ ਡੋਜ਼ ਦਿੱਤੀ ਜਾਵੇ ਤਾਂ ਕਿ ਬੱਚੇ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇ ਇਹ ਟੀਕਾਕਰਨ ਹਰ ਸਰਕਾਰੀ ਹਸਪਤਾਲ ਵਿਖੇ ਮੁਫ਼ਤ ਮੁੱਹਈਆ ਕਰਾਇਆ ਜਾਂਦਾ ਹੈ।
ਸੈਮੀਨਾਰ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਲਈ ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ,ਟੈਟੂ ਨਾ ਬਣਵਾਏ ਜਾਣ, ਰੇਜ਼ਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ, ਮਰੀਜ਼ ਨੂੰ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਬਲੱਡ ਬੈਂਕ ਤੋਂ ਟੈਸਟ ਕੀਤਾ ਖੂਨ ਹੀ ਚੜ੍ਹਾਇਆ ਜਾਵੇ। ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਬਲਜੀਤ ਸਿੰਘ ਨੇ ਕਿਹਾ ਕਿ ਸਰਜਰੀ, ਦੰਦਾ ਦਾ ਇਲਾਜ਼, ਖ਼ੂਨਦਾਨ, ਹੇਮੋਡੁਲਸਿਸ, ਸੂਈ ਲਗਾਉਂਣ ਵੇਲੇ, ਗਰਭਵਤੀ ਔਰਤਾਂ ਅਤੇ ਹੈਲਥ ਕੇਅਰ ਵਰਕਰ ਨੂੰ ਇਸਦਾ ਟੈਸਟ ਸਮੇਂ ਸਮੇਂ ਤੇ ਕਰਵਾਉਣਾ ਜਰੂਰੀ ਹੈ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਵਾਈਰਲ ਹੈਪੀਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਇਟਸ ਬੀ ਅਤੇ ਸੀ ਦਾ ਟੈਸਟ, ਦਵਾਈਆਂ ਅਤੇ ਇਲਾਜ ਰਾਜ ਦੇ 142 ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲੱਬਧ ਹੈ। ਇਸ ਮੌਕੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮੈਡਮ ਸਰੋਜ ਰਾਣੀ, ਐਸ ਆਈ ਸਤੀਸ਼ ਕੁਮਾਰ, ਬੀ ਈ ਈ ਹਰਪ੍ਰੀਤ ਕੌਰ, ਮਲਟੀ ਪਰਪਜ਼ ਹੈਲਥ ਵਰਕਰ ਯਾਦਵਿੰਦਰ ਸਿੰਘ, ਮਲਟੀ ਪਰਪਜ਼ ਹੈਲਥ ਵਰਕਰ ਅਕਰਮ, ਨਰਸਿੰਗ ਟਿਊਟਰ ਸੁਖਵਿੰਦਰ ਕੌਰ ਅਤੇ ਨਰਸਿੰਗ ਟਿਊਟਰ ਹਰਪ੍ਰੀਤ ਕੌਰ, ਅਮਰਜੀਤ ਕੌਰ,ਆਸ਼ਾ ਵਰਕਰ , ਐਂਟੀ ਲਾਰਵਾ ਦਾ ਸਮੂਹ ਸਟਾਫ਼ ਅਤੇ ਆਮ ਲੋਕ ਹਾਜ਼ਿਰ ਰਹੇ।

Related Articles

Leave a Comment