ਮੱਖੂ ,ਰੋਜ਼ਪੁਰ 25 ਸਤੰਬਰ ( ਜੀ ਐਸ ਸਿੱਧੂ/ਕੇਵਲ ਅਹੂਜਾ)
ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਅਹਿਮ ਮੀਟਿੰਗ ਜਰਨਲ ਸਕੱਤਰ ਕਰਨੈਲ ਸਿੰਘ ਭੋਲਾ ਅਤੇ ਜੌਨ ਆਗੂ ਲਖਵਿੰਦਰ ਸਿੰਘ ਸੋਨੂੰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਰੇਲਵੇ ਸਟੇਸ਼ਨ ਮੱਖੂ ਵਿਖੇ ਹੋਈ। ਇਸ ਮੌਕੇ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੁਬਾਈ ਆਗੂ ਸੁਖਦੇਵ ਸਿੰਘ ਮੰਡ ਜਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ , ਜਸਵਿੰਦਰ ਸਿੰਘ ਟਿੰਡਵਾ ਖਜ਼ਾਨਚੀ, ਨਿਰਮਲ ਸਿੰਘ ਨੂਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਵੱਡੀ ਪੱਧਰ ਤੇ ਖਰਾਬ ਹੋਈਆਂ ਫ਼ਸਲਾਂ, ਪਸ਼ੂ ਧੰਨ ਅਤੇ ਘਰ ਰੁੜ੍ਹਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਦੇ ਬਾਵਜੂਦ ਲਾਰਾ ਲੱਪਾ ਲਾ ਰਹੇ ਮੁ…