Home » ਫਿਰੋਜ਼ਪੁਰ ਵਿਖੇ 14 ਜੂਨ ਦੀ ਰੈਲੀ ਨੂੰ ਲੈ ਕੇ ਮੁਲਾਜ਼ਮ ਜੱਥੇਬੰਦੀਆਂ ਦੀ ਅਹਿਮ ਮੀਟਿੰਗ

ਫਿਰੋਜ਼ਪੁਰ ਵਿਖੇ 14 ਜੂਨ ਦੀ ਰੈਲੀ ਨੂੰ ਲੈ ਕੇ ਮੁਲਾਜ਼ਮ ਜੱਥੇਬੰਦੀਆਂ ਦੀ ਅਹਿਮ ਮੀਟਿੰਗ

ਪੰਜਾਬ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ਨੂੰ ਦਬਾਣਾ ਅਤਿਅੰਤ ਨਿੰਦਣਯੋਗ : ਮੁਲਾਜ਼ਮ ਆਗੂ

by Rakha Prabh
18 views

ਫਿਰੋਜ਼ਪੁਰ 12 ਜੂਨ (ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਬਲਕਾਰ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਕਰਮਚਾਰੀ ਦਲ ਦਫਤਰ( ਜ਼ਿਲਾ ਪ੍ਰਬੰਧਕੀ ਕੰਪਲੈਕਸ) ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਜ਼ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਫੈਂਸਲਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨਰਜ਼ ਦੀ ਮੁੱਢਲੀ ਪੈਨਸ਼ਨ 2.59 ਗੁਣਾਕ ਅਨੁਸਾਰ ਸੋਧ ਕੇ ਲਾਗੂ ਕੀਤੀ ਜਾਵੇ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦਿਤਾ ਜਾਵੇ, ਮਹਿੰਗਾਈ ਭੱਤੇ ਦੀਆ ਕਿਸ਼ਤਾ ਦਾ ਬਕਾਇਆ ਦਿਤਾ ਜਾਵੇ ਆਦ ਮੰਗਾਂ ਦੀ ਪੂਰਤੀ ਲਈ 14 ਜੂਨ ਨੂੰ ਡਿਪਟੀ ਕਮਿਨਰ ਫਿਰੋਜ਼ਪੁਰ ਦੇ ਦਫਤਰ ਧਰਨਾ ਦਿੱਤਾ ਜਾਵੇਗਾ ਤੇ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ । ਪੰਜਾਬ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ ਨੂੰ ਦਬਾਣ ਤੇ ਅਜ਼ੀਤ ਅਖ਼ਬਾਰ ਤੇ ਜੋ ਹਮਲਾ ਕੀਤਾ ਹੈ ਜੱਥੇਬੰਦੀ ੳਸਦੀ ਨਿਖੇਧੀ ਕਰਦੀ ਤੇ 13 ਜੂਨ ਨੂੰ ਅਜ਼ੀਤ ਅਖ਼ਬਾਰ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਦਿਤਾ ਜਾ ਰਿਹਾ ਧਰਨੇ ਦਾ ਸਮਰੱਥਨ ਕਰਦੀਂ ਹੈ ।ਮੀਟਿੰਗ ਵਿੱਚ ਬਲਕਾਰ ਸਿੰਘ ਮਾੜੀਮੇਘਾ, ਖਜ਼ਾਨ ਸਿੰਘ, ਜਸਪਾਲ ਸਿੰਘ ਚੰਨਣ ਸਿੰਘ, ਕਿਸ਼ਨ ਚੰਦ ਜਾਗੋਵਾਲੀਆ, ਅਜੀਤ ਸੋਢੀ , ਹਰਭਗਵਾਨ ਕੰਬੋਜ,ਰਕੇਸ਼ ਸ਼ਰਮਾ ,ਬੂਟਾ ਸਿੰਘ,ਡਮਰਬਹਾਦਰ,ਹਰੀਕ੍ਰਸਨ ਕੇਵਲ ਸਿੰਘ ਆਦਿ ਹਾਜਰ ਸਨ।

Related Articles

Leave a Comment