Home » ਬਹੁਜਨ ਸਮਾਜ ਪਾਰਟੀ ਆਪਣੇ ਬਲ ਬੂਤੇ ਤੇ ਲੋਕ ਸਭਾ ਚੋਣਾਂ ਲੜੇਗੀ : ਨਿਸ਼ਾਨ ਸਿੰਘ ਸਿੱਧੂ

ਬਹੁਜਨ ਸਮਾਜ ਪਾਰਟੀ ਆਪਣੇ ਬਲ ਬੂਤੇ ਤੇ ਲੋਕ ਸਭਾ ਚੋਣਾਂ ਲੜੇਗੀ : ਨਿਸ਼ਾਨ ਸਿੰਘ ਸਿੱਧੂ

by Rakha Prabh
55 views

ਜ਼ੀਰਾ/ ਫਿਰੋਜ਼ਪੁਰ 1 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ)

ਲੋਕ ਅਧਿਕਾਰਾਂ ਅਤੇ ਸੰਵਿਧਾਨ ਦੀ ਦੀ ਰਾਖੀ ਕਰਨ ਲਈ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦੀ ਪ੍ਰਧਾਨਗੀ ਹੇਠ ਆਪਣੇ ਬਲਬੂਤੇ ਤੇ ਦੇਸ਼ ਅੰਦਰ ਲੋਕ ਸਭਾ ਚੋਣਾਂ ਲੜੇਗੀ ਅਤੇ ਆਪਣੀ ਸਰਕਾਰ ਬਣਾਵੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਸ਼ਹਿਰੀ ਪ੍ਰਧਾਨ ਨਿਸ਼ਾਨ ਸਿੰਘ ਸਿੱਧੂ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਸ ਵਾਰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਲੁਬਾਣੇ ਵਾਦਿਆਂ ਵਿਚ ਨਾ ਆਉਣ ਕਿਉਂਕਿ ਪਹਿਲਾਂ ਕੀਤੀ ਭੁੱਲ ਸੁਧਾਰਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਗਲਤੀ ਨਾ ਕਰਨੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਅਤੇ ਪੈਂਨਸ਼ਨਰਾ ਦੀਆਂ ਸਮੂਹ ਮੰਗਾਂ ਪੁਰਾਣੀ ਪੈਨਸ਼ਨ ਬਹਾਲੀ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਅਤੇ ਸਰਕਾਰੀ ਅਦਾਰਿਆਂ ਅੰਦਰ ਬੈਂਕ ਲਾਗ ਪੂਰਾ ਕਰਕੇ ਬੇਰੁਜ਼ਗਾਰੀ ਖ਼ਤਮ ਕੀਤੀ ਜਾਏਗੀ । ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੀਤਮ ਸਿੰਘ ਸ਼ਹਿਰੀ ਸਕੱਤਰ, ਕਾਰਜ ਸਿੰਘ ਘਾਰੂ ,ਜਗਤਾਰ ਸਿੰਘ ਘਾਰੂ ,ਸੋਹਣ ਸਿੰਘ ਘਾਰੂ, ਕਾਰਜ ਸਿੰਘ ਮਿਸਤਰੀ, ਬਾਜ ਸਿੰਘ, ਬਲਵੰਤ ਸਿੰਘ ਚਾਬਾ, ਮਲੂਕ ਸਿੰਘ, ਤਰਸੇਮ ਸਿੰਘ ਬੇਰੀਵਾਲਾ, ਗੋਗਾ ਸਿੰਘ, ਮੁਖਤਿਆਰ ਸਿੰਘ ਹਲਕਾ ਪ੍ਰਧਾਨ, ਬੂਟਾ ਸਿੰਘ ਹਲਕਾ ਸਕੱਤਰ , ਟਕਸਾਲੀ ਆਗੂ ਤੇਜਾ ਸਿੰਘ ਸਾਬਕਾ ਪ੍ਰਧਾਨ ਬਸਪਾ , ਤਰਸੇਮ ਚੌਧਰੀ ਆਦਿ ਹਾਜ਼ਰ ਸਨ।

Related Articles

Leave a Comment