ਆਮ ਆਦਮੀ ਪਾਰਟੀ ਵਲੋ ਪ੍ਰਭਬੀਰ ਸਿੰਘ ਬਰਾੜ ਨੂੰ ਜੰਮੂ ਦਾ ਸਹਿ ਪ੍ਰਭਾਰੀ ਕੀਤਾ ਨਿਯੁਕਤ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਪ੍ਰਭਬੀਰ ਸਿੰਘ ਬਰਾੜ ਨੂੰ ਜੰਮੂ ਦੇ ਸਹਿ ਪ੍ਰਭਾਰੀ ਨਿਯੁਕਤ ਕਰਨ ਤੇ ਜ਼ਿਲ੍ਹਾ ਦਫ਼ਤਰ ਵਿਖੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਚੇਅਰਮੈਨ ਜਿਲਾ ਯੋਜਨਾ ਬੋਰਡ ਵਲੋ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਅਸ਼ੋਕ ਤਲਵਾੜ ਜੀ ਚੇਅਰਮੈਨ ਇੰਮਪਰੂਵਮੇਂਟ ਟਰੱਸਟ , ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ, ਸੋਹਣ ਸਿੰਘ ਨਾਗੀ, ਮਨਦੀਪ ਸਿੰਘ ਮੋਂਗਾ,ਮੋਤੀ ਲਾਲ, ਅਮਨਦੀਪ ਕੌਰ, ਹੀਨਾ ਸ਼ਰਮਾ,ਰਮਨ ਕੁਮਾਰ, ਹਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ