ਜੀਰਾ (ਗੁਰਪ੍ਰੀਤ ਸਿੰਘ)- ਪਿਛਲੇ ਦਿਨੀਂ ਹਰੀਕੇ ਹੈਡ ਤੋਂ ਛੱਡੇ ਗਏ ਸਤਲੁਜ ਦਰਿਆ ਦੇ ਪਾਣੀ ਦੀ ਨੇੜਲੇ ਪਿੰਡਾਂ ਵਿੱਚ ਕਵਰੇਜ ਕਰਨ ਗਏ ਪੱਤਰਕਾਰ ਗੁਰਦੇਵ ਸਿੰਘ ਗਿੱਲ ਦੀ ਕਾਰ ਸੜਕ ਤੋਂ ਲੰਘ ਰਹੀ ਸੀ ਤਾਂ ਅਚਾਨਕ ਪਿੰਡ ਰੁਕਨੇ ਵਾਲਾ ਦੇ ਕੋਲ ਪਾਣੀ ਦੀ ਆਈ ਤੇਜ਼ ਲਹਿਰ ਵਿੱਚ ਫਸ ਗਈ ਅਤੇ ਉਹ ਬੜੀ ਮੁਸ਼ਕਲ ਨਾਲ ਪਾਣੀ ਵਿੱਚ ਆਪਣੀ ਕਾਰ ਛੱਡ ਕੇ ਬਾਹਰ ਨਿਕਲੇ, ਪਾਣੀ ਵਿੱਚ ਫਸੀ ਕਾਰ ਨੂੰ ਉਸ ਦੇ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਇਸ ਹਾਦਸੇ ‘ਚ ਉਹ ਬਾਲ-ਬਾਲ ਬਚੇ। ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਪਿੰਡ ਰੁਕਨੇਵਾਲਾ ਤੋਂ ਫ਼ੌਜੀ ਜਵਾਨਾਂ ਸਮੇਤ ਨੇੜਲੀਆਂ ਬਸਤੀਆਂ ਵਿੱਚ ਫਸੇ ਲੋਕਾਂ ਨੂੰ ਪਾਣੀ ਅਤੇ ਰਾਸ਼ਨ ਦਾ ਸਾਮਾਨ ਦੇ ਕੇ ਵਾਪਸ ਪਰਤਦੇ ਸਮੇਂ ਕਿਸ਼ਤੀ ਸਮੇਤ ਪਾਣੀ ਵਿੱਚ ਡੁੱਬ ਗਏ। ਫ਼ੌਜੀ ਜਵਾਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਸਣੇ ਬਚਾਇਆ ਗਿਆ