ਫਗਵਾੜਾ 22 ਜੁਲਾਈ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਇਕ ਸੰਖੇਪ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੈਂਟਰ ਵਿਖੇ ਐਨ ਮਿਆਜੋ ਵਰਲਡ ਵਾਈਡ ਕੰਪਨੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਵੈ ਰੁਜਗਾਰ ਕੇਂਦਰ ਦੀਆਂ ਲੜਕੀਆਂ ਨੂੰ ਤਨਖਾਹਾਂ ਤਕਸੀਮ ਕੀਤੀਆਂ ਗਈਆਂ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ, ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਐਲਾਂਇਸ ਕਲੱਬ ਅਤੇ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਸੰਤੋਸ਼ ਕੁਮਾਰ ਗੋਗੀ ਨੇ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਵਿਪਨ ਬੱਗਾ ਪ੍ਰੋਪਰਾਈਟਰ ਇੰਡੀਅਨ ਇਲੈਕਟਰੋਨਿਕਸ ਤੇ ਸਤਨਾਮ ਸਿੰਘ ਪ੍ਰੋਪਰਾਈਟਰ ਜੱਸੀ ਸਟੀਲ ਮੌਜੂਦ ਰਹੇ। ਐਡਵੋਕੇਟ ਮੱਲ੍ਹੀ ਅਤੇ ਹੋਰਨਾਂ ਨੇ ਸਵੈ ਰੁਜਗਾਰ ਕੇਂਦਰ ਦੀਆਂ 14 ਲੜਕੀਆਂ ਨੂੰ ਪਹਿਲੇ ਮਹੀਨੇ ਦੀ ਤਨਖਾਹ ਭੇਂਟ ਕਰਦਿਆਂ ਸਭਾ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਪਹਿਲਾਂ ਲੜਕੀਆਂ ਨੂੰ ਹੱਥੀ ਕਿੱਤੇ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਫਿਰ ਨਾਲ ਹੀ ਰੁਜਗਾਰ ਵੀ ਮਿਲਦਾ ਹੈ। ਆਰਥਕ ਪੱਖੋਂ ਕਮਜੋਰ ਪਰਿਵਾਰਾਂ ਦੀਆਂ ਲੜਕੀਆਂ ਤੇ ਔਰਤਾਂ ਇਸ ਦਾ ਭਰਪੂਰ ਲਾਭ ਉਠਾ ਸਕਦੀਆਂ ਹਨ। ਸਮਾਗਮ ਦੌਰਾਨ ਗੈਸਟ ਆਫ ਆਨਰ ਵਜੋਂ ਹਾਜਰ ਹੋਏ ਵਿਪਨ ਬੱਗਾ ਅਤੇ ਸਤਨਾਮ ਸਿੰਘ ਨੂੰ ਸਭਾ ਵਲੋਂ ਸਨਮਾਨ ਕੀਤਾ ਗਿਆ। ਬੱਗਾ ਤੇ ਸਿੰਘ ਨੇ ਸਭਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਅਤੇ ਖਾਸ ਤੌਰ ਤੇ ਵੋਕੇਸ਼ਨਲ ਅਤੇ ਸਵੈ ਰੁਜਗਾਰ ਸੈਂਟਰ ਵਰਗੇ ਉਪਰਾਲੇ ਤੋਂ ਪ੍ਰਭਾਵਿਤ ਹੋ ਕੇ ਸਭਾ ਨਾਲ ਜੁੜਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਲੋਂ ਸਮਾਜ ਸੇਵਾ ਲਈ ਜੋ ਵੀ ਸਹਿਯੋਗ ਮੰਗਿਆ ਜਾਵੇਗਾ, ਉਹ ਕਰਦਿਆਂ ਉਹਨਾਂ ਨੂੰ ਮਾਣ ਮਹਿਸੂਸ ਹੋਵੇਗਾ। ਅਖੀਰ ‘ਚ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਸਿੰਘ ਸੈਣੀ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਅਨੂਪ ਦੁੱਗਲ, ਰਾਕੇਸ਼ ਕੋਛੜ, ਰਾਜਕੁਮਾਰ ਰਾਜਾ ਅਤੇ ਸ਼ਰਨਜੀਤ ਬਾਸੀ, ਮੈਨੇਜਰ ਜਗਜੀਤ ਸੇਠ, ਮੈਡਮ ਪੂਜਾ ਸੈਣੀ, ਮੈਡਮ ਸਪਨਾ ਸ਼ਾਰਦਾ, ਮੈਡਮ ਤਨੂ, ਗੁਰਵਿੰਦਰ ਕੌਰ, ਦਾਮਿਨੀ, ਮੋਨਿਕਾ, ਪੂਜਾ ਮੇਹਮੀ, ਮਨਪ੍ਰੀਤ, ਪੂਨਮ, ਅਮਨਜੋਤ, ਸਿਮਰਨ, ਨਿਕਿਤਾ, ਖੁਸ਼ਪ੍ਰੀਤ, ਈਸ਼ਾ, ਮਾਨਸੀ, ਨੀਲਮ, ਬਲਜਿੰਦਰ, ਜੋਵਨਪ੍ਰੀਤ, ਅੰਜਲੀ, ਨੀਲੂ, ਪਿ੍ਰੰਯਕਾ, ਪਰਮਜੀਤ, ਰੀਮਾ, ਪ੍ਰੀਤੀ, ਗੁਰਲੀਨ, ਮਨਜੀਤ, ਆਂਚਲ, ਪਿ੍ਰਆ, ਸੁਮਨ, ਅਮਨਪ੍ਰੀਤ ਆਦਿ ਹਾਜ਼ਰ ਸਨ।