ਮਸੀਹੀ ਚੇਤਨਾ ਯਾਤਰਾ
ਡੀਓਏ, ਸੀਐਨਆਈ, ਕ੍ਰਿਸਮਸ ਦਾ ਸੰਦੇਸ਼ ਅਤੇ ਆਪਣੇ ਮਿਸ਼ਨ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਲੋਕਾਂ ਤੱਕ ਪਹੁੰਚੀ
ਅੰਮ੍ਰਿਤਸਰ, 8 ਦਸੰਬਰ: ਕ੍ਰਿਸਮਸ ਤੋਂ ਪਹਿਲਾਂ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਮਸੀਹੀ ਚੇਤਨਾ ਯਾਤਰਾ ਰਾਹੀਂ ਪੇਂਡੂ ਲੋਕਾਂ ਤੱਕ ਸ਼ਾਂਤੀ, ਸਦਭਾਵਨਾ, ਉਮੀਦ, ਪ੍ਰੇਮ ਅਤੇ ਖੁਸ਼ੀ ਦਾ ਸੰਦੇਸ਼ ਜੋ ਕ੍ਰਿਸਮਸ ਦੇ ਸਮਾਨਾਰਥੀ ਹਨ, ਲੈ ਕੇ ਪਹੁੰਚੀ। ਇਸ ਤੋਂ ਇਲਾਵਾ ਉਨ੍ਹਾਂ ਇਸ ਫੇਰੀ ਰਾਹੀਂ ਡਾਇਓਸਿਸ ਦੇ ਇਤਿਹਾਸ, ਦ੍ਰਿਸ਼ਟੀਕੋਣ ਅਤੇ ਮਿਸ਼ਨ ਬਾਰੇ ਵੀ ਜਾਗਰੂਕਤਾ ਫੈਲਾਈ।
ਮਸੀਹੀ ਚੇਤਨਾ ਯਾਤਰਾ ਨੇ ਸਾਰੀਆਂ ਸਮਾਜਕ ਬੁਰਾਈਆਂ ਜਿਨ੍ਹਾਂ ਵਿਚ ਔਰਤਾਂ ਅਤੇ ਬੱਚਿਆਂ ਦਾ ਯੌਨ ਸ਼ੋਸ਼ਣ ਸ਼ਾਮਿਲ ਹੈ, ਤੋਂ ਪਰਹੇਜ਼ ਸਮੇਤ ਕੁਦਰਤੀ ਸੋਮਿਆਂ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਪੰਜਾਬ ਵਿੱਚ ਨਸ਼ਿਆਂ ਅਤੇ ਐਚਆਈਵੀ-ਏਡਜ਼ ਦੀ ਅਲਾਮਤ ਨਾਲ ਨਜਿੱਠਣ ਲਈ ਡੀਓਏ, ਸੀਐਨਆਈ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਬਾਰੇ ਵਿਚ ਵੀ ਡਾਇਓਸਿਸ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਅਜਨਾਲਾ, ਖੇਮ ਕਰਨ, ਬਟਾਲਾ ਅਤੇ ਅਟਾਰੀ ਦੇ ਪਿੰਡਾਂ ਵਿੱਚੋਂ ਲੰਘਦੇ ਹੋਏ ਜਾਗਰੂਕਤਾ ਫੈਲਾਈ।
ਇਸ ਯਾਤਰਾ ਬਾਰੇ ਬੋਲਦਿਆਂ, ਦ ਮੋਸਟ ਰੈਵ. ਡਾ. ਪੀ ਕੇ ਸਾਮੰਤਾਰਾਏ, ਬਿਸ਼ਪ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ) ਨੇ ਕਿਹਾ ਕਿ ਕ੍ਰਿਸਮਸ ਦਾ ਸੰਦੇਸ਼ ਮੁਕਤੀ ਅਤੇ ਸਦੀਵੀ ਉਮੀਦ ਦਾ ਸੰਦੇਸ਼ ਹੈ। “ਪੰਜਾਬ, ਜੋ ਸਾਲਾਂ ਤੋਂ ਨਸ਼ਿਆਂ ਅਤੇ ਐੱਚਆਈਵੀ-ਏਡਜ਼ ਦੇ ਦੋਹਰੇ ਖਤਰੇ ਨਾਲ ਜੂਝ ਰਿਹਾ ਹੈ, ਨੂੰ ਉਮੀਦ ਦੀ ਸਖ਼ਤ ਲੋੜ ਹੈ। “ਇਸ ਲੋੜ ਨੂੰ ਪੂਰਾ ਕਰਨ ਲਈ ਡਾਇਓਸਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੋਗਰ ਵਿੱਚ ਟਰਨਿੰਗ ਪੁਆਇੰਟ ਖੋਲ੍ਹਿਆ ਹੈ, ਜਿੱਥੇ ਨਸ਼ਾਖੋਰੀ ਅਤੇ ਐੱਚਆਈਵੀ-ਏਡਜ਼ ਤੋਂ ਮੁਕਤੀ ਦੀ ਇੱਛਾ ਰੱਖਣ ਵਾਲੇ ਲੋਕ ਹੱਲ ਦੀ ਭਾਲ ਵਿੱਚ ਆ ਸਕਦੇ ਹਨ” ਉਨ੍ਹਾਂ ਕਿਹਾ।
ਉਨ੍ਹਾਂ ਕਿਹਾ ਕਿ ਡਾਇਓਸੀਜ਼ ਦਾ ਸੋਸ਼ਯੋ-ਇਕਨੌਮਿਕ ਡਿਵੈਲਪਮੈਂਟ ਪ੍ਰੋਗਰਾਮ (ਐਸਈਡੀਪੀ) ਪਹਿਲਾਂ ਹੀ ਲੋਕਾਂ ਦੀ ਭਲਾਈ ਲਈ ਖੇਤਰ ਵਿੱਚ ਵੱਖ-ਵੱਖ ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ।
ਇਹ ਕਹਿੰਦਿਆਂ ਕਿ ਕ੍ਰਿਸਮਿਸ ਲੋੜਵੰਦਾਂ ਵਿੱਚ ਪਿਆਰ, ਸ਼ਾਂਤੀ ਅਤੇ ਖੁਸ਼ਹਾਲੀ ਫੈਲਾਉਣ ਦਾ ਤਿਉਹਾਰ ਵੀ ਹੈ, ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਦਸ ਹੁਕਮਾਂ ਨੂੰ ਕੇਵਲ ਦੋ ਵਿੱਚ ਸੰਕੁਚਿਤ ਕਰਕੇ ਪ੍ਰਮਾਤਮਾ ਦੇ ਪ੍ਰੇਮ ਦਾ ਸਾਰ ਦਿੱਤਾ ਹੈ, ਅਰਥਾਤ ‘ਰੱਬ ਨਾਲ ਪ੍ਰੇਮ ਕਰੋ, ਆਪਣੇ ਗੁਆਂਢੀ ਨਾਲ ਪ੍ਰੇਮ ਕਰੋ’। “ਦੁਨੀਆਂ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸਨੂੰ ਅਤੇ ਲੋਕਾਂ ਵਿੱਚ ਪ੍ਰੇਮ ਅਤੇ ਆਪਸੀ ਸਮਝ ਦੀ ਬੇਅੰਤ ਲੋੜ ਨੂੰ ਦੇਖਦੇ ਹੋਏ, ਪ੍ਰੇਮ ਦੇ ਸੰਦੇਸ਼ ਨੂੰ ਫੈਲਾਉਣ ਲਈ ਮੌਜੂਦਾ ਸਮੇਂ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਕਿਹਾ ਕਿ ਕ੍ਰਿਸਮਿਸ ਤੋਂ ਪਹਿਲਾਂ ਸਦਭਾਵਨਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਇਸ ਯਾਤਰਾ ਦਾ ਇੱਕ ਉਦੇਸ਼ ਇਨ੍ਹਾਂ ਖੇਤਰਾਂ ਵਿੱਚ ਈਸਾਈਆਂ ਵਿੱਚ ਡੀਓਏ, ਸੀਐਨਆਈ, ਦੀ ਹੋਂਦ, ਦ੍ਰਿਸ਼ਟੀ ਅਤੇ ਮਿਸ਼ਨ ਬਾਰੇ ਜਾਗਰੂਕਤਾ ਫੈਲਾਉਣਾ ਵੀ ਸੀ। “ਖਾਸ ਕਰਕੇ ਪੇਂਡੂ ਖੇਤਰਾਂ ਦੇ ਈਸਾਈ ਅਜੇ ਵੀ ਸਾਡੀ ਡਾਇਓਸਿਸ ਦੇ ਬਹੁਤ ਸਾਰੇ ਪਹਿਲੂਆਂ ਤੋਂ ਅਣਜਾਣ ਹਨ। ਇਸ ਯਾਤਰਾ ਦਾ ਉਦੇਸ਼ ਇਸ ਸਬੰਧ ਵਿੱਚ ਉਨ੍ਹਾਂ ਵਿੱਚ ਜਾਗਰੂਕਤਾ ਫੈਲਾਉਣਾ ਵੀ ਹੈ,” ਬਿਸ਼ਪ ਸਾਮੰਤਾਰਾਏ ਨੇ ਕਿਹਾ।
ਡੀਓਏ, ਸੀਐਨਆਈ