ਬਰੇਟਾ 16,ਜੂਨ(ਨਰੇਸ਼ ਕੁਮਾਰ ਰਿੰਪੀ) ਬੇ-ਰੁਜ਼ਗਾਰ 646ਪੀ ਟੀ ਆਈ ਅਧਿਆਪਕ ਯੂਨੀਅਨ ਦਾ ਮਾਨਸਾ, ਬੁਢਲਾਡਾ ਦਾ ਇੱਕ
ਵਫਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੂੰ ਵਧਾਈ ਦੇਣ ਲਈ ਪਹੁੰਚਿਆ।
ਯੂਨੀਅਨ ਦੇ ਪ੍ਰਧਾਨ ਗੁਰਲਾਭ ਭੋਲਾ ਵੱਲੋਂ ਦੱਸਿਆ ਕਿ ਕਿ ਸਾਡੇ ਆਪਣੇ ਹਲਕੇ ਦੇ ਲੀਡਰ ਨੂੰ ਪੂਰੀ ਪਾਰਟੀ ਦੀ ਜਿੰਮੇਵਾਰੀ
ਮਿਲੀ ਹੈ । ਇਸਦੇ ਨਾਲ ਹੀ ਪ੍ਰਧਾਨ ਗੁਰਲਾਭ ਭੋਲਾ ਵੱਲੋਂ 646ਪੀ ਟੀ ਆਈ ਅਧਿਆਪਕ ਭਰਤੀ ਸਬੰਧੀ ਚਰਚਾ ਕੀਤੀ ਕਿ
ਬਾਰਾਂ ਸਾਲਾਂ ਤੋਂ ਅਸੀਂ ਆਪਣੀ ਭਰਤੀ ਨੂੰ ਕਰਾਉਣ ਲਈ ਉਡੀਕ ਕਰ ਰਹੇ ਹਾਂ ਤਾਂ ਕਾਰਜਕਾਰੀ ਪ੍ਰਧਾਨ ਵੱਲੋਂ ਵਿਸਵਾਸ
ਦਿਵਾਇਆ ਕਿ 19-20 ਨੂੰ ਸੈਸ਼ਨ ਵਿਚ ਤੁਹਾਡੀ ਗੱਲ ਮੁੱਖ ਮੰਤਰੀ ਪੰਜਾਬ ਨਾਲ ਕੀਤੀ ਜਾਵੇਗੀ ਅਤੇ ਜਲਦੀ ਯੂਨੀਅਨ
ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਈ ਜਾਵੇਗੀ ਅਤੇ 646ਪੀ ਟੀ ਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ।
ਕਿਉਂਕਿ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਅਤੇ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ
ਰਹੀ ਹੈ । ਜਲਦੀ ਹੀ 646ਪੀ ਟੀ ਆਈ ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇਗਾ ਕਿਉਂਕਿ ਅਸੀਂ
ਜਿੰਮੇਵਾਰੀ ਲਈ ਹੈ । ਖੇਡਾਂ ਨੂੰ ਉਪਰ ਚੁਕੱਣ ਦੀ ਇਹ ਤਾਂ ਹੀ ਸੰਭਵ ਹੈ ਖੇਡਾਂ ਦੇ ਅਧਿਆਪਕ ਪੂਰੇ ਹੋਣਗੇ । ਇਸ ਲਈ
ਅਸੀਂ ਜਲਦੀ ਤੋਂ ਜਲਦੀ ਹੀ 646ਪੀ ਟੀ ਆਈ ਅਧਿਆਪਕਾਂ ਦੀ ਭਰਤੀ ਸਬੰਧੀ ਹਰ ਕਨੂੰਨੀ ਅੜਚਣ ਨੂੰ ਦੂਰ ਕਰਕੇ
ਭਰਤੀ ਕਰਨ ਜਾ ਰਹੇ ਹਾਂ । ਯੂਨੀਅਨ ਦੇ ਪ੍ਰਧਾਨ ਗੁਰਲਾਭ ਭੋਲਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ
ਅੱਕਾਵਾਲੀ, ਭੀਮ ਸ਼ਰਮਾ, ਮਨਪ੍ਰੀਤ ਮਾਖਾ,ਬਿੰਦਰਪਾਲ ਕੋਰ ਗੁਰਨੇ ਅਮਨਦੀਪ ਕੌਰ ਬੋੜਾਵਾਲ ਰਜਿੰਦਰ ਮਘਾਣੀਆ ਕੁਲਵਿੰਦਰ
ਭਾਦੜਾ ਬਿੱਟੂ, ਬੁਢਲਾਡਾ ਬੂਟਾ ਅੱਕਾਵਾਲੀ ਆਦਿ ਹਾਜਰ ਸਨ
646ਪੀ ਟੀ ਆਈ ਅਧਿਆਪਕਾਂ ਨੂੰ ਆਪ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਵੱਲੋ ਮਿਲਿਆ ਪੂਰਨ ਭਰੋਸਾ- ਪ੍ਰਧਾਨ ਗੁਰਲਾਭ ਭੋਲਾ
previous post