ਮਾਨਸਾ, 15 ਜੂਨ ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਯੁਵਕਾਂ
ਲਈ ਪੰਜਾਬ ਸਰਕਾਰ ਦੇ ਰੋਜ਼ਗਾਰ ਤੇ ਉਤਪਤੀ ਵਿਭਾਗ ਮਾਨਸਾ ਵੱਲੋਂ ਸੀ-ਪਾਈਟ ਕੈਂਪ
ਬੋੜਾਵਾਲ ਵਿਖੇ ਸੀ.ਆਰ.ਪੀ.ਐਫ., ਬੀ.ਐਸ.ਐਫ., ਨੇਵੀ, ਏਅਰ ਫੋਰਸ ਅਤੇ ਪੰਜਾਬ ਪੁਲਿਸ
ਦੀ ਭਰਤੀ ਲਈ ਸਿਖਲਾਈ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਕੈਂਪ ਇੰਚਾਰਜ
ਸੀ-ਪਾਈਟ ਕੇਂਦਰ ਬੋੜਾਵਾਲ ਸ੍ਰੀ ਅਵਤਾਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਯੁਵਕਾਂ ਨੋ ਇਨ੍ਹਾਂ ਭਰਤੀਆਂ ਲਈ ਅਪਲਾਈ ਕੀਤਾ ਹੈ
ਉਹ ਯੁਵਕ ਇਸ ਕੈਂਪ ਵਿਚ ਸਰੀਰਿਕ ਅਤੇ ਲਿਖਤੀ ਪ੍ਰੀਖਿਆ ਦੀ ਸਿਖਲਾਈ ਲੈ ਸਕਦੇ
ਹਨ। ਯੁਵਕ ਕਿਸੇ ਵੀ ਸਰਕਾਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 10:30 ਵਜੇ ਤੱਕ
ਆਪਣੇ ਸਾਰੇ ਯੋਗਤਾ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਪਾਸਪੋਰਟ ਸਾਈਜ਼ ਫੋਟੋ ਸਮੇਤ
ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਇੰਨੀ ਦਿਨੀਂ ਪਟਿਆਲਾ ਏ.ਆਰ.ਓ. ਵਿਖੇ
ਹੋਈ ਭਰਤੀ ਰੈਲੀ ਵਿਚੋਂ ਪਾਸ ਨੌਜਵਾਨ ਸਰੀਰਿਕ ਤਿਆਰੀ ਕਰ ਰਹੇ ਹਨ ਜੇਕਰ ਉਨ੍ਹਾਂ
ਨੌਜਵਾਨਾਂ ਵਿਚੋਂ ਵੀ ਵੱਖ ਵੱਖ ਭਰਤੀਆਂ ਵਿਚੋਂ ਪਾਸ ਨੌਜਵਾਨ ਇਸ ਸਰੀਰਿਕ
ਸਿਖਲਾਈ ਵਿਚ ਭਾਗ ਲੈਣਾ ਚਾਹੁੰਦੇ ਹਨ ਤਾਂ ਉਹ ਵੀ ਦਸਤਾਵੇਜ਼ਾਂ ਸਮੇਤ ਕੈਂਪ ਵਿਖੇ
ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮੁਫ਼ਤ ਖਾਣਾ
ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ 94632-89901 ਅਤੇ
98148-50214 ’ਤੇ ਸੰਪਰਕ ਕੀਤਾ ਜਾ ਸਕਦਾ ਹੈ।