Home » ਪੀ.ਐਸ.ਪੀ.ਸੀ.ਐਲ. ਨੇ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 66 ਕੇਸ ਫੜ੍ਹੇ

ਪੀ.ਐਸ.ਪੀ.ਸੀ.ਐਲ. ਨੇ ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 66 ਕੇਸ ਫੜ੍ਹੇ

by Rakha Prabh
9 views

ਫਿਰੋਜ਼ਪੁਰ, 11 ਸਤੰਬਰ 2023 :

          ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਦੀ ਚੋਰੀ ਫੜਨ ਸਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਨੂੰ ਮੁੱਖ ਰੱਖਦੇ ਹੋਏ 9 ਸਤੰਬਰ 2023 ਨੂੰ ਫਿਰੋਜ਼ਪੁਰ ਹਲਕੇ ਅਧੀਨ ਪੈਂਦੇ ਵੰਡ ਮੰਡਲ ਫਿਰੋਜ਼ਪੁਰ ਸ਼ਹਿਰੀ, ਸਬ ਅਰਬਨ ਮੰਡਲ ਫਿਰੋਜਪੁਰ,ਜਲਾਲਾਬਾਦ ਅਤੇ ਜੀਰਾ ਮੰਡਲ ਦਫ਼ਤਰਾਂ ਵੱਲੋਂ ਟੀਮਾਂ ਬਣਾ ਕੇ ਸ਼ਹਿਰੀ/ਪੇਂਡੂ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕੁੱਲ 423 ਕੁਨੈਕਸ਼ਨ ਚੈੱਕ ਕੀਤੇ ਗਏ। ਇਨ੍ਹਾਂ ਕੁਨੈਕਸ਼ਨਾਂ ਵਿਚੋਂ 66 ਬਿਜਲੀ ਚੋਰੀ ਦੇ ਕੇਸ ਫੜੇ ਗਏ ਜਿਨ੍ਹਾਂ ਨੂੰ 14.14 ਲੱਖ ਰੁ: ਦੀ ਰਕਮ ਲਗਭਗ ਚਾਰਜ ਕੀਤੀ ਗਈ ਅਤੇ 28 ਅਣ-ਅਧਿਕਾਰਤ ਲੋਡ ਦੇ ਕੁਨੈਕਸ਼ਨ ਫੜੇ ਗਏ ਜਿਨ੍ਹਾਂ ਨੂੰ 1.09 ਲੱਖ ਰੁ: ਦੀ ਰਕਮ ਲਗਭਗ ਚਾਰਜ ਕੀਤੀ ਗਈ।

          ਇਸ ਸਬੰਧੀ ਨਿਗਰਾਨ ਇੰਜੀਨੀਅਰ ਵੰਡ ਹਲਕਾ ਫਿਰੋਜਪੁਰ ਇੰਜ: ਵਿਜੈ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਫੜਨ ਲਈ ਅਚਨਚੇਤ ਚੈਕਿੰਗਾਂ ਮੁੱਖ ਇੰਜੀਨੀਅਰ ਪੱਛਮ ਜੋਨ, ਬਠਿੰਡਾ ਇੰਜ: ਹਰਪ੍ਰਵੀਨ ਸਿੰਘ ਬਿੰਦਰਾ ਦੀ ਅਗਵਾਈ ਹੇਠ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਨੇ ਸ਼ਹਿਰ ਦੇ ਵੱਡਮੁੱਲੇ ਖਪਤਕਾਰਾਂ ਨੂੰ ਬਿਜਲੀ ਚੋਰੀ ਦੀਆਂ ਕੋਝੀਆਂ ਆਦਤਾਂ ਨੂੰ ਛੱਡਣ ਲਈ ਪ੍ਰੇਰਿਆ ਤਾਂ ਜੋ ਸੀ.ਐਮ.ਡੀ ਅਤੇ ਡਾਇਰੈਕਟਰ/ਵੰਡ ਦੇ ਪੀ.ਐਸ.ਪੀ.ਸੀ.ਐਲ ਦੇ ਵੱਡਮੁੱਲੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।

 

Related Articles

Leave a Comment