ਜ਼ੀਰਾ/ ਫਿਰੋਜ਼ਪੁਰ 27 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ / ਵਿਜੈ ਸ਼ਰਮਾ )
ਸਥਾਨਕ ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਸੰਸਥਾ ਦੇ ਸਰਪ੍ਰਸਤ ਸ੍ਰੀ ਪ੍ਰੇਮ ਕੁਮਾਰ ਗਰੋਵਰ ਦੀ ਅਗਵਾਈ ਹੇਠ ਥਾਣਾ ਸਿਟੀ ਇੰਚਾਰਜ ਕੁਲਵੰਤ ਰਾਏ ਸ਼ਰਮਾ ਨੂੰ ਸਿਰੋਪਾਓ ਅਤੇ ਸ਼੍ਰੀ ਰਾਮ ਪਰਿਵਾਰ ਜੀ ਦੀ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਥਾਣਾ ਸਿਟੀ ਇੰਚਾਰਜ ਕਮਲਜੀਤ ਰਾਏ ਸ਼ਰਮਾ ਨੇ ਸ੍ਰੀ ਬਜਰੰਗ ਭਵਨ ਮੰਦਰ ਵਿਖੇ ਸਥਾਪਿਤ ਸ੍ਰੀ ਹਨੁਮਾਨ ਜੀ ਅਤੇ ਸ੍ਰੀ ਖਾਟੂ ਸ਼ਾਮ ਜੀ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੇਮ ਗਰੋਵਰ ਨੇ ਸ਼ਹਿਰ ਅੰਦਰ ਵਾਪਰਦੀਆਂ ਘਟਨਾਵਾਂ ਤੇ ਚਰਚਾ ਕੀਤੀ ਅਤੇ ਹੋ ਰਹੀਆਂ ਲੁਟਾਂ ਖੋਹਾਂ ਅਤੇ ਚੋਰੀਆਂ ਦੇ ਸਬੰਧ ਵਿੱਚ ਸਖ਼ਤੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ । ਜਿਸ ਤੇ ਥਾਣਾ ਸਿਟੀ ਇੰਚਾਰਜ ਕਮਲਜੀਤ ਰਾਏ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।ਇਸ ਮੌਕੇ ਪ੍ਰਧਾਨ ਪਵਨ ਕੁਮਾਰ ਭਸੌੜ , ਪੰਡਿਤ ਯੋਗੇਸ਼ ਸ਼ਰਮਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਸਿੱਧੂ ਚੀਫ ਐਡੀਟਰ ਰਾਖਾ ਪ੍ਰਭ ਅਖਬਾਰ, ਦੀਪਕ ਭਾਰਗਵ ਚੀਫ ਐਡੀਟਰ ਰੀਅਲ ਨਿਊਜ਼, ਤੋਂ ਇਲਾਵਾਂ ਸ੍ਰੀ ਸਨਾਤਨ ਮਹਾਂਬੀਰ ਦਲ ਦੇ ਸਕੱਤਰ ਵਿਜੈ ਕੁਮਾਰ ਸ਼ਰਮਾ, ਵਿਕਾਸ ਗਰੋਵਰ ਲਾਡੀ,ਪ੍ਰਵੀਨ ਕੁਮਾਰ ਉਪਲ, ਸੂਰਜ ਅਨੇਜਾ, ਬਲਜੀਤ ਸਿੰਘ ਬੱਲੀ, ਵਿਜੈ ਕੁਮਾਰ ਸੋਨੂੰ ਆਦਿ ਹਾਜ਼ਰ ਸਨ।