ਜ਼ੀਰਾ ਫਿਰੋਜ਼ਪੁਰ 27 ਫਰਵਰੀ ( ਗੁਰਪ੍ਰੀਤ ਸਿੰਘ)
ਗੁਰੂ ਹਰਸਹਾਇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਬੇਟੀ ਸੁਕੋਮਲ (26 ) ਦੀ ਬੇਵਕਤੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ । ਇਸ ਮੌਕੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨਾਲ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਮਾਂਗਟ, ਪ੍ਰੈਸ ਸਕੱਤਰ ਗੁਰਮੀਤ ਸਿੰਘ ਜੰਮੂ, ਜੀਟੀਯੂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀਨੀਅਰ ਆਗੂ ਰਾਜੀਵ ਹਾਡਾ, ਗੌਰਵ ਮੁੰਜਾਲ, ਸ਼ਹਿਨਾਜ ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਪ੍ਰੇਮ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਜਗਸੀਰ ਸਿੰਘ ਗਿੱਲ, ਗੁਰਚਰਨ ਕਲਸੀ, ਬਲਜਿੰਦਰ ਸਿੰਘ, ਰਾਜਿੰਦਰ ਰਾਜਾ, ਇਕਬਾਲ ਸਿੰਘ, ਸੰਜੇ ਚੌਧਰੀ, ਸੁਰਿੰਦਰ ਕੁਮਾਰ, ਸੁੱਖਵਿੰਦਰ ਸਿੰਘ ਬਿੱਲਾ, ਗੁਰਲਾਭ ਸਿੰਘ, ਪਾਰਸ ਸ਼ਰਮਾ, ਜਸਵੀਰ ਸਿੰਘ, ਓਂਕਾਰ ਸਿੰਘ, ਤੀਰਥ ਸਿੰਘ, ਜੋਗਿੰਦਰ ਸਿੰਘ ਕੰਡਿਆਲ,ਰਾਮ ਕੁਮਾਰ, ਪੁਸਪਿੰਦਰ ਲੱਕੀ, ਸੰਦੀਪ ਕੁਮਾਰ, ਰਛਪਾਲ ਸਿੰਘ ਸੰਧੂ , ਨਿਸ਼ਾਨ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਬੇਟੀ ਦੀ ਮੌਤ ਨਾਲ ਪ੍ਰਿੰਸੀਪਲ ਸੁਰੇਸ਼ ਕੁਮਾਰ ਨੂੰ ਗਹਿਰਾ ਸਦਮਾ ਲੱਗਾ ਅਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।