Home » ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ “ਲੋਕ ਮਿਲਣੀ” ਮੀਟਿੰਗ ਆਯੋਜਿਤ ।

ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ “ਲੋਕ ਮਿਲਣੀ” ਮੀਟਿੰਗ ਆਯੋਜਿਤ ।

by Rakha Prabh
108 views

ਮੋਗਾ 3 ਸਤੰਬਰ (ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ ) : ਸ਼੍ਰੋਮਣੀ ਅਕਾਲੀ ਦਲ ਦੇ ਜਿਲ਼ਾ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੜੀ ਤੇਜੀ ਨਾਲ ਸਰਗਰਮ ਹੋ ਗਿਆ ਹੈ ਅਤੇ ਲੋਕਾਂ ਨਾਲ ਸੰਪਰਕ ਮੁਹਿੰਮ ਵਿੱਢੀ ਹੋਈ ਹੈ। ਇਸ ਲੜੀ ਤਹਿਤ ਮੋਗਾ ਦੇ ਸੰਤ ਨਗਰ ਲੰਡੇਕੇ ਵਿਖ਼ੇ ਅਕਾਲੀ ਦਲ ਦੀ ਮੀਟਿੰਗ ਜੋਰਾ ਸਿੰਘ ਮੇਜਰ ਸਿੰਘ ਸਿੱਧੂ ਦੇ ਗ੍ਰਹਿ ਵਿਖ਼ੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਅਮਰਜੀਤ ਸਿੰਘ ਪ੍ਰਧਾਨ ਜਿਲ੍ਹਾ ਮੋਗਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਚਰਚਾ ਹੋਈ ਚਾਹੇ ਉਹ ਕਿਸਾਨੀ ਮਸਲੇ ਹੋਣ ਚਾਹੇ ਪੰਜਾਬ ਦੀ ਜਵਾਨੀ ਜੋ ਨਸ਼ਿਆਂ ਨਾਲ ਮਰ ਰਹੀ ਹੈ ਚਾਹੇ ਪੰਜਾਬ ਦੀ ਜਵਾਨੀ ਜੋ ਆਪਣਾ ਸਬ ਕੁਛ ਗਵਾ ਕੇ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਚਾਹੇ ਮੌਜੂਦਾ ਸਰਕਾਰ ਰੋਜਗਾਰ ਦੇਣ ਦੀ ਥਾਂ ਪੰਜਾਬ ਦਾ ਖਜਾਨਾ ਦੂਸਰੇ ਸੂਬੇਆਂ ਵਿੱਚ ਪਾਰਟੀ ਪ੍ਰਚਾਰ ਲਈ ਖਰਚ ਕਰ ਰਹੀ ਹੈ ਅਤੇ ਪੰਜਾਬ ਵਾਸੀਆਂ ਨੂੰ ਰੋਜਗਾਰ ਦੀ ਥਾਂ ਡਾਂਗਾਂ ਮਿਲ ਰਹੀਆਂ ਹਨ ਅਤੇ ਹੋਰ ਵੀ ਬਹੁਤ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਓਹਨਾ ਅਕਾਲੀ ਸਰਕਾਰ ਦੀਆ ਪ੍ਰਾਪਤੀਆਂ ਗਿਣਵਾਉਂਦੇ ਹੋਏ ਦੱਸਿਆ ਕੇ ਨੱਬੇ ਪ੍ਰਤੀਸ਼ਤ ਵਿਕਾਸ ਅਕਾਲੀ ਸਰਕਾਰ ਦੇ ਸਮੇ ਹੀ ਹੋਇਆ ਅਕਾਲੀ ਸਰਕਾਰ ਨੂੰ ਜਿਸ ਮਾਮਲਿਆਂ ਵਿੱਚ ਬਦਨਾਮ ਕੀਤਾ ਗਿਆ ਕੀ ਉਹ ਮਸਲੇ ਅੱਜ ਨਹੀਂ ਹਨ ਅੱਜ ਵੀ ਉਹ ਮਸਲੇ ਓਸੇ ਤਰਾਂ ਸਬ ਦੇ ਸਾਹਮਣੇ ਹਨ ਉਹਨਾਂ ਕਿਹਾ ਕੇ ਅਕਾਲੀ ਸਰਕਾਰ ਸਮੇਂ ਜੋ ਇੰਟਰਨੈਸ਼ਨਲ ਏਅਰਪੋਰਟ ਤਿਆਰ ਕੀਤੇ ਸਨ ਉਸ ਤੇ ਚਲਣ ਵਾਲੀਆਂ ਫਲਾਈਟਾਂ ਵੀ ਨਾਮਾਤਰ ਰਹਿ ਗਈਆਂ ਹਨ ਜਿਸ ਨਾਲ ਰੇਵੇਨਿਊ ਬਹੁਤ ਘੱਟ ਗਿਆ ਹੈ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਉਹਨਾ ਅਪੀਲ ਕੀਤੀ ਕੇ ਆਓ ਪੰਜਾਬ ਨੂੰ ਬਚਾਉਣ ਲਈ ਸਾਰੇ ਰੱਲਮਿਲ ਕੇ ਹੰਬਲਾ ਮਾਰੀਏ ਅਤੇ ਫਿਰ ਇਸ ਨੂੰ ਆਪਣਾ ਰੰਗਲਾ ਪੰਜਾਬ ਬਣਾਈਏ। ਇਸ ਮੌਕੇ ਸੰਜੀਤ ਸਿੰਘ , ਅਮਰਜੀਤ ਸਿੰਘ , ਮਹਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ, ਨਿੱਮਾ ਬਰਾੜ, ਧਰਮ ਸਿੰਘ, ਹਰਜਿੰਦਰ ਸਿੰਘ , ਇਕਬਾਲ ਸਿੰਘ ਮੰਗੇਵਾਲਾ, ਮੈਨੇਜਰ ਬੂਟਾ ਸਿੰਘ , ਜਗਰੂਪ ਸਿੰਘ ਗਿੱਲ, ਰੂਬੀ ਸੰਧੂ, ਸੁੱਖਾ ਗਿੱਲ, ਸ਼ੇਰਜੰਗ ਮਹੇਸ਼ਰੀ , ਬਿਪਨਪਾਲ ਸਿੰਘ ਖੋਸਾ, ਜਗਤਾਰ ਸਿੰਘ , ਦੀਸ਼ਾ ਸਿੱਧੂ, ਮੋਹਨ ਸਿੱਧੂ, ਬਲਵੀਰ ਸਿੰਘ ਸਿੱਧੂ , ਬੀਰਾ ਸਿੱਧੂ ,ਜਥੇਦਾਰ ਚਰਨ ਸਿੰਘ, ਬਾਬਾ ਕਰਮਜੀਤ ਸਿੰਘ, ਰਮਨਾ ਲੰਡੇਕੇ ,ਮਨਪ੍ਰੀਤ ਲੰਡੇਕੇ ਆਦਿ ਨੇ ਸ਼ਿਰਕਤ ਕੀਤੀ।

Related Articles

Leave a Comment