ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ’ਤੇ ਸੂਬਾ ਪੱਧਰੀ ਵਰਕਰ ਸੰਮੇਲਨ ਕੀਤਾ ਜਾਵੇ : ਕਕਰਾਲਾ
–ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਸਤਰਾਣਾ ਦੀ ਮੀਟਿੰਗ ਕਰਕੇ ਕੀਤਾ ਵਿਚਾਰ ਵਟਾਂਦਰਾ
ਸਤਰਾਣਾ, 26 ਸਤੰਬਰ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਸਤਰਾਣਾ ਦੀ ਮੀਟਿੰਗ ਕਸਬਾ ਪਾਤੜਾਂ ਗੁਰਦੁਆਰਾ ਗੁਰੂ ਰਵਿਦਾਸ ਜੀ ’ਚ ਹਲਕਾ ਇੰਚਾਰਜ ਸੁਖਜਿੰਦਰ ਸਿੰਘ ਕਕਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਬਸਪਾ ਪੰਜਾਬ ਨੇ ਸਬੋਧਨ ਕੀਤਾ।
ਇਸ ਮੌਕੇ ਬਲਦੇਵ ਸਿੰਘ ਮਹਿਰਾ ਨੇ ਸਮੂਚੀ ਹਲਕਾ ਟੀਮ ਨੂੰ ਦੱਸਿਆ ਕਿ 9 ਅਕਤੂਬਰ 2022 ਨੂੰ ਖੰਨਾ ’ਚ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ’ਤੇ ਸੂਬਾ ਪੱਧਰੀ ਵਰਕਰ ਸੰਮੇਲਨ ਕੀਤਾ ਜਾਵੇ ਅਤੇ ਵੱਡੇ ਪੱਧਰ ’ਤੇ ਪਾਰਟੀ ਦੇ ਵਰਕਰਾਂ ਨੂੰ ਲੈਕੇ ਜਾਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 28 ਸਤਬਰ ਬੁਧਵਾਰ ਨੂੰ ਸਮਾਣਾ ਵਿਖੇ ਦੁਪਹਿਰ ਲਗਭਗ 2 ਵੱਜੇ ਸਰਦਾਰ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ ਤਿਨ ਹਲਕਿਆਂ ਨਾਭਾ, ਸਤਰਾਣਾ ਸਮਾਣਾ ਦੀ ਸੀਮੀਖੀਆ ਮੀਟਿੰਗ ’ਚ ਵੱਡੇ ਪੱਧਰ ’ਤੇ ਵਿਧਾਨ ਸਭਾ ਸਤਰਾਣਾ ਤੋਂ ਵਰਕਰਾਂ ਨੂੰ ਸਮੂਲੀਅਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਨੂੰ ਸਤਵੀਰ ਸਿੰਘ ਨਾਈਵਾਲਾ ਜ਼ਿਲ੍ਹਾ ਸਕੱਤਰ ਬਸਪਾ ਨੇ ਵੀ ਸਬੋਧਨ ਕੀਤਾ।
ਮੀਟਿੰਗ ’ਚ ਕੁਲਦੀਪ ਸਿੰਘ ਮੋਮੀਆ ਜਰਨਲ ਸੈਕਟਰੀ ਹਲਕਾ ਸਤਰਾਣਾ, ਕੇਸੀਅਰ ਧਰਮ ਸਤਰਾਣਾ, ਭਲਵਾਨ ਸਿੰਘ, ਕਰਵੀਰ ਸਿੰਘ, ਬਲਵੀਰ ਸਿੰਘ ਮਰੋੜੀ ਅਤੇ ਹੋਰ ਵਰਕਰ ਮੀਟਿੰਗ ’ਚ ਸ਼ਾਮਲ ਹੋਏ।